05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, 6 ਖਿਲਾਫ਼ ਮੁਕੱਦਮਾ ਦਰਜ <br/>

ਜੀਵਨ ਸਿੰਘ ਦੀ ਫਾਈਲ ਤਸਵੀਰ | <br/> 20-06-2025
ਭੀਖੀ, 19 ਜੂਨ (ਬਲਕਾਰ ਸਿੰਘ ਸਹੋਤਾ)-ਨੇੜਲੇ ਪਿੰਡ ਖੀਵਾ ਖ਼ੁਰਦ ਦੇ ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਥਾਣਾ ਪੁਲਿਸ ਭੀਖੀ ਵਲੋਂ 6 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਭੀਖੀ ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਜੀਵਨ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਦੇ ਮਾਮਲੇ 'ਚ ਮਿ੍ਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ 'ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬਿਆਨਾਂ ਅਨੁਸਾਰ ਜੀਵਨ ਸਿੰਘ ਨੂੰ ਮਲਕੀਤ ਕੌਰ ਵਾਸੀ ਖੀਵਾ ਖ਼ੁਰਦ, ਰਣਜੀਤ ਕੌਰ, ਕਿਰਨਦੀਪ ਕੌਰ, ਅਵਤਾਰ ਸਿੰਘ ਤੇ ਦੇਵਾ ਸਿੰਘ ਵਾਸੀ ਖੋਖਰ ਅਤੇ ਸੁਰਜੀਤ ਸਿੰਘ ਨੰਬਰਦਾਰ ਵਾਸੀ ਉੱਲਕ ਨੇ ਜ਼ਮੀਨ ਵੇਚਣ ਲਈ ਮਜਬੂਰ ਕੀਤਾ, ਜਿਸ ਕਰ ਕੇ ਉਸ ਵਲੋਂ ਖ਼ੁਦਕੁਸ਼ੀ ਕਰ ਲਈ ਗਈ, 'ਤੇ ਕਾਰਵਾਈ ਕਰਦਿਆਂ ਉਕਤ 'ਤੇ ਬੀ.ਐਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭੀ ਗਈ ਹੈ |

ਪਿਛਲੀ ਖ਼ਬਰ ਕਰਜ਼ੇ ਬਦਲੇ ਜ਼ਮੀਨ ਦੀ ਨਿਲਾਮੀ ਤੇ ਘਰਾਂ ਨੂੰ ਜਿੰਦਰੇ ਨਹੀਂ ਲੱਗਣ ਦਿੱਤੇ ਜਾਣਗੇ-ਕਿਸਾਨ ਆਗੂ <br/> ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਥਾਣਾ ਸਦਰ ਮਾਨਸਾ ਅੱਗੇ ਰੋਸ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।