05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਰਜ਼ੇ ਬਦਲੇ ਜ਼ਮੀਨ ਦੀ ਨਿਲਾਮੀ ਤੇ ਘਰਾਂ ਨੂੰ ਜਿੰਦਰੇ ਨਹੀਂ ਲੱਗਣ ਦਿੱਤੇ ਜਾਣਗੇ-ਕਿਸਾਨ ਆਗੂ <br/>

ਪਿੰਡ ਬਹਾਦਰਪੁਰ ਵਿਖੇ ਮਜ਼ਦੂਰ ਦੇ ਘਰ ਨੂੰ ਜਿੰਦਰਾ ਲਗਾਉਣ ਦਾ ਵਿਰੋਧ ਕਰਦੇ ਹੋਏ ਭਾਕਿਯੂ (ਉਗਰਾਹਾਂ) ਦੇ ਆਗੂ | ਤਸਵੀਰ : ਜੀਵਨ ਸ਼ਰਮਾ <br/> 20-06-2025
ਬਰੇਟਾ, 19 ਜੂਨ (ਜੀਵਨ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪਿੰਡ ਬਹਾਦਰਪੁਰ ਵਿਖੇ ਮਜ਼ਦੂਰ ਦਾ ਘਰ ਜਿਸ ਨੂੰ ਕਿ ਇਕ ਬੈਂਕ ਵਲੋਂ ਕਰਜ਼ਾ ਵਾਪਸ ਨਾ ਕਰਨ ਵਜੋਂ ਜਿੰਦਰਾ ਲਗਾ ਦਿੱਤਾ ਗਿਆ ਸੀ, ਨੂੰ ਤੋੜ ਕੇ ਦੁਬਾਰਾ ਮਜ਼ਦੂਰ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ | ਜਥੇਬੰਦੀ ਦੇ ਜ਼ਿਲ੍ਹਾ ਆਗੂ ਜਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮਜ਼ਦੂਰ ਬਿੱਟੂ ਸਿੰਘ ਨੇ ਪਿਛਲੇ ਸਮੇਂ ਘਰ ਪਾਉਣ ਲਈ ਬੈਂਕ ਤੋਂ ਸਾਢੇ ਪੰਜ ਲੱਖ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ ਕੁਝ ਕਰਜ਼ਾ ਉਸ ਵਲੋਂ ਵਾਪਸ ਵੀ ਕੀਤਾ ਗਿਆ ਪਰ ਬਿੱਟੂ ਸਿੰਘ ਦਾ ਕੰਮ ਕਾਰ ਠੀਕ ਨਾ ਚੱਲਣ ਕਰਕੇ ਉਹ ਬਾਕੀ ਕਰਜ਼ਾ ਵਾਪਸ ਨਹੀਂ ਕਰ ਸਕਿਆ | ਇਸ ਕਾਰਨ ਪਿਛਲੇ ਦਿਨੀਂ ਬੈਂਕ ਵਲੋਂ ਉਸ ਦੇ ਘਰ ਨੂੰ ਜਿੰਦਰਾ ਲਗਾ ਦਿੱਤਾ ਗਿਆ ਸੀ | ਜਥੇਬੰਦੀ ਨੂੰ ਘਟਨਾ ਦਾ ਪਤਾ ਲੱਗਣ 'ਤੇ ਅੱਜ ਘਰ ਦਾ ਜਿੰਦਰਾ ਤੋੜ ਕੇ ਦੁਬਾਰਾ ਮਜ਼ਦੂਰ ਨੂੰ ਘਰ ਵਿਚ ਬਿਠਾ ਦਿੱਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਤਾਂ ਸਰਕਾਰ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਕਰਜ਼ੇ ਬਦਲੇ ਮਜ਼ਦੂਰਾਂ ਨੂੰ ਘਰ ਤੋਂ ਬੇਘਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਘਰ ਨੂੰ ਜਿੰਦਰਾ ਨਹੀਂ ਲਗਾਉਣ ਦੇਣਗੇ | ਇਸ ਮੌਕੇ ਆਗੂ ਲੀਲ੍ਹਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਕਿਸ਼ਨਗੜ੍ਹ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਬਹਾਦਰਪੁਰ, ਨਿੱਕਾ ਸਿੰਘ ਦਿਆਲਪੁਰਾ, ਦਰਸ਼ਨ ਸਿੰਘ ਬਹਾਦਰਪੁਰ, ਜੱਸੀ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਰ.ਐੱਮ.ਪੀ.ਆਈ. ਵਲੋਂ ਟਰੰਪ ਤੇ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ <br/> ਅਗਲੀ ਖ਼ਬਰ ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, 6 ਖਿਲਾਫ਼ ਮੁਕੱਦਮਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।