05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਆਰ.ਐੱਮ.ਪੀ.ਆਈ. ਵਲੋਂ ਟਰੰਪ ਤੇ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ <br/>

ਸਰਦੂਲਗੜ੍ਹ ਵਿਖੇ ਫ਼ਲਸਤੀਨੀ ਲੋਕਾਂ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦੇ ਹੋਏ ਖੱਬੇ ਪੱਖੀ ਪਾਰਟੀਆਂ ਦੇ ਕਾਰਕੁੰਨ | ਅਜੀਤ ਤਸਵੀਰ <br/> 20-06-2025
ਸਰਦੂਲਗੜ੍ਹ, 19 ਜੂਨ (ਜੀ.ਐਮ.ਅਰੋੜਾ)-ਇਜ਼ਰਾਈਲ ਵਲੋਂ ਫ਼ਲਸਤੀਨੀਆਂ ਦੇ ਨਸਲਘਾਤ ਅਤੇ ਉਜਾੜੇ ਦੇ ਵਿਰੋਧ 'ਚ ਆਰ.ਐਮ.ਪੀ.ਆਈ ਵਲੋਂ ਸਥਾਨਕ ਬੱਸ ਸਟੈਂਡ ਨੇੜੇ ਰੋਸ ਮਾਰਚ ਕਰਕੇ ਅਮਰੀਕਾ ਦੀ ਟਰੰਪ ਜੁੰਡਲੀ ਅਤੇ ਇਜ਼ਰਾਈਲ ਦੇ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਕਾ. ਗੁਰਦੇਵ ਸਿੰਘ ਲੋਹਗੜ੍ਹ ਤੇ ਆਤਮਾ ਰਾਮ ਨੇ ਫ਼ਲਸਤੀਨੀ ਲੋਕਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਨਿਹੱਕੀ ਤੇ ਇਕਤਰਫਾ ਜੰਗ ਤੁਰੰਤ ਬੰਦ ਕਰਨ ਦੇ ਨਾਲ ਹੀ ਇਜ਼ਰਾਈਲ ਵਲੋਂ ਫ਼ਲਸਤੀਨ ਦਾ ਕਬਜ਼ਾ ਕੀਤਾ ਖੇਤਰ ਇੰਚ ਇੰਚ ਖ਼ਾਲੀ ਕੀਤਾ ਜਾਵੇ | ਉਨ੍ਹਾਂ ਹਸਪਤਾਲ, ਸਕੂਲਾਂ, ਰਿਹਾਇਸ਼ੀ ਖੇਤਰਾਂ 'ਚ ਕੀਤੇ ਜਾ ਰਹੇ ਬੰਬਾਂ ਰਾਹੀਂ ਮਾਰੇ ਜਾ ਰਹੇ ਬੱਚੇ, ਅÏਰਤਾਂ ਅਤੇ ਆਮ ਜਨਤਾ ਦੇ ਮਾਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਇਸ ਮੌਕੇ ਮਾ. ਹਰਜੰਟ ਸਿੰਘ, ਕਾਲਾ ਸ਼ਰਮਾ, ਕੇਵਲ ਸਿੰਘ, ਰਵਿੰਦਰ ਰਵੀ, ਸੁਖਦੇਵ ਸਿੰਘ, ਗੁਰਤੇਜ ਸਿੰਘ ਰੋੜਕੀ, ਲਾਭ ਸਿੰਘ, ਮੰਗਤ ਰਾਮ ਕਰੰਡੀ, ਹਰਬੰਸ ਸਿੰਘ, ਰਣਵੀਰ ਸਿੰਘ ਜੈਨ, ਵਿਨੋਦ ਕੁਮਾਰ ਖੈਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ <br/> ਅਗਲੀ ਖ਼ਬਰ ਕਰਜ਼ੇ ਬਦਲੇ ਜ਼ਮੀਨ ਦੀ ਨਿਲਾਮੀ ਤੇ ਘਰਾਂ ਨੂੰ ਜਿੰਦਰੇ ਨਹੀਂ ਲੱਗਣ ਦਿੱਤੇ ਜਾਣਗੇ-ਕਿਸਾਨ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।