05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੇਤਰਦਾਨੀ ਸੌਰਵ ਗੋਇਲ ਦੀ 14ਵੀਂ ਬਰਸੀ ਮੌਕੇ ਵੱਖ-ਵੱਖ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ <br/>

ਅਜੀਤ ਡੈਸਕ 23-11-2025
ਲਹਿਰਾਗਾਗਾ, 22 ਨਵੰਬਰ (ਅਸ਼ੋਕ ਗਰਗ)-ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਨੇਤਰਦਾਨੀ ਮਰਹੂਮ ਸੌਰਵ ਗੋਇਲ ਦੀ 14ਵੀਂ ਬਰਸੀ ਸੌਰਵ ਕੰਪਲੈਕਸ ਵਿਖੇ ਮਨਾਈ ਗਈ | ਇਸ ਮੌਕੇ ਮਰਹੂਮ ਸੌਰਵ ਗੋਇਲ ਦੇ ਪਿਤਾ ਬਰਿੰਦਰ ਗੋਇਲ, ਮਾਤਾ ਸੀਮਾ ਗੋਇਲ ਅਤੇ ਭਰਾ ਗੌਰਵ ਗੋਇਲ ਸਮੇਤ ਵੱਖ-ਵੱਖ ਆਗੂਆਂ ਨੇ ਨਮ ਅੱਖਾਂ ਨਾਲ ਬਰਸੀ ਮੌਕੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਫ਼ੋਨ ਕਰਕੇ ਸੌਰਵ ਗੋਇਲ ਦੀ ਬਰਸੀ 'ਤੇ ਹਮਦਰਦੀ ਪ੍ਰਗਟਾਈ | ਨੇਤਰਦਾਨੀ ਐਡਵੋਕੇਟ ਸੌਰਵ ਗੋਇਲ ਦੀ 22 ਨਵੰਬਰ, 2011 ਨੂੰ ਇਕ ਵਿਆਹ ਸਮਾਗਮ ਤੋਂ ਵਾਪਸ ਪਰਤਦੇ ਸਮੇਂ ਜਾਖ਼ਲ ਰੋਡ ਉੱਪਰ ਲਹਿਰਾਗਾਗਾ ਵਿਖੇ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਮੌਤ ਹੋ ਗਈ ਸੀ | ਸੌਰਵ ਗੋਇਲ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਗੋਇਲ ਪਰਿਵਾਰ ਵਲੋਂ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ ਜਿਸ ਵਿਚ 2 ਵੱਡੇ ਹਾਲ, 15 ਤੋਂ ਵੱਧ ਕਮਰੇ, ਲਾਨ ਅਤੇ ਪਾਰਕਿੰਗ ਹੈ | ਇਹ ਕੰਪਲੈਕਸ ਲਹਿਰਾਗਾਗਾ ਇਲਾਕਾ ਵਾਸੀਆਂ ਲਈ ਦੁੱਖ-ਸੁੱਖ ਸਮੇਂ ਪ੍ਰੋਗਰਾਮ ਕਰਨ ਲਈ ਵਰਤੋਂ ਵਿਚ ਆਉਂਦਾ ਹੈ | ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਨਰਿੰਦਰ ਗੋਇਲ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੀਵਨ ਕੁਮਾਰ ਰੱਬੜ, ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਪਿ੍ੰਸ ਗਰਗ, ਐਸ.ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਗੁਰਪਿਆਰ ਸਿੰਘ ਕਾਲਬੰਜਾਰਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕਪਲਾਸ਼ ਤਾਇਲ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰੀ ਚਹਿਲ, ਸੇਵਾ ਮੁਕਤ ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਸੰਗਰੂਰ, ਭੱਠਾ ਮਾਲਕ ਐਸ਼ੋਸੀਏਸ਼ਨ ਦੇ ਪ੍ਰਧਾਨ ਆਸੂ ਗਰਗ, ਸ਼ੈਲਰ ਐਸ਼ੋਸੀਏਸ਼ਨ ਦੇ ਸੀਨੀਅਰ ਆਗੂ ਅਸ਼ੋਕ ਬਾਂਸਲ, ਭੁਪਿੰਦਰ ਭੁੱਪਾ, ਪਨਸਪ ਦੇ ਇੰਸਪੈਕਟਰ ਬਿਕਰਮਜੀਤ ਵਿੱਕੀ ਅਲੀਸ਼ੇਰ, ਠੇਕੇਦਾਰ ਦੀਨ ਦਿਆਲ ਮੂਨਕ, ਸੁਰਿੰਦਰ ਸ਼ਰਮਾ ਬਚੀ, ਐਡਵੋਕੇਟ ਰਾਧੇ ਗੋਇਲ ਭੱਠੇ ਵਾਲੇ, ਕਰਮਜੀਤ ਸਿੰਘ ਗਾਗਾ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਚੂੜਲ ਖੁਰਦ, ਦਰਬਾਰਾ ਸਿੰਘ ਹੈਪੀ ਜਵਾਹਰਵਾਲਾ, ਰਣਧੀਰ ਸਿੰਘ ਮੂਨਕ, ਅਮਨਦੀਪ ਸਿੰਘ ਲਹਿਲ ਕਲਾਂ, ਵਿੱਕੀ ਚੋਟੀਆਂ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਕੌਰ, ਰਾਜਿੰਦਰ ਪ੍ਰਸ਼ਾਦ ਬਿੱਟੂ ਸਮੇਤ ਹੋਰ ਆਗੂਆਂ ਨੇ ਨੇਤਰਦਾਨੀ ਮਰਹੂਮ ਸੌਰਵ ਗੋਇਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

ਪਿਛਲੀ ਖ਼ਬਰ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਅੰਗਹੀਣ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।