05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਕਾਲ ਯੂਨੀਵਰਸਿਟੀ 'ਚ 'ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2025' ਕਰਵਾਇਆ <br/>

ਅਜੀਤ ਡੈਸਕ 23-11-2025
ਤਲਵੰਡੀ ਸਾਬੋ, 22 ਨਵੰਬਰ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵਿਦਿਆਰਥੀਆਂ ਨੂੰ ਆਪਣੀਆਂ ਅਮੀਰ ਵਿਰਾਸਤੀ ਖੇਡਾਂ ਤੇ ਲੋਕ ਕਲਾਵਾਂ ਨਾਲ ਜੋੜ ਕੇ ਰੱਖਣ ਲਈ 'ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2025' ਦੇ ਨਾਂ ਹੇਠ ਵੱਡੇ ਪੱਧਰ ਉੱਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਪ੍ਰੀਤ ਕੌਰ ਗਣਿਤ ਵਿਭਾਗ ਅਤੇ ਡਾ. ਉਪਿੰਦਰ ਕੌਰ ਸੀ.ਐਸ.ਈ ਵਿਭਾਗ ਵਲੋਂ ਨਿਭਾਈ ਗਈ | ਪ੍ਰੋਗਰਾਮ ਦੇ ਉਦਘਾਟਨ ਦੀ ਰਸਮ ਉੱਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਅਦਾ ਕੀਤੀ | ਦੋ ਰੋਜ਼ਾ ਇਸ ਆਯੋਜਨ ਵਿਚ ਪਹਿਲੇ ਦਿਨ ਲੋਕ ਕਲਾਵਾਂ ਅਤੇ ਦੂਜੇ ਦਿਨ ਪੇਂਡੂ ਖੇਡਾਂ ਸੰਬੰਧੀ ਮੁਕਾਬਲੇ ਕਰਵਾਏ ਗਏ, ਜਿਸ ਦੇ ਕੋਆਡੀਨੇਟਰ ਡਾਇਰੈਕਟਰ ਖੇਡਾਂ ਡਾ. ਗੁਰਟੇਕ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਅਤੇ ਸਹਾਇਕ ਡੀਨ ਵਿਦਿਆਰਥੀ ਭਲਾਈ ਡਾ. ਕੋਮਲਪ੍ਰੀਤ ਕੌਰ ਸਨ | ਪਹਿਲੇ ਦਿਨ ਵੱਖ-ਵੱਖ ਵਿਭਾਗਾਂ ਦੇ ਵਿਦਿਅਰਥੀਆਂ ਨੇ ਪੱਖੀ ਬੁਣਨਾ, ਪੀੜ੍ਹੀ ਬੁਣਨਾ, ਨਾਲੇ ਬੁਣਨਾ, ਕਰੋਸ਼ੀਆ ਚਲਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ, ਗੁੱਡੀਆਂ/ਪਟੋਲੇ ਅਤੇ ਜਾਗੋ ਵਾਲੇ ਇਨੂੰ ਦੀ ਬੁਣਾਈ ਆਦਿ ਲੋਕ ਕਲਾਵਾਂ ਦੇ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਦੇ ਨਾਲ ਹੀ ਦੂਜੇ ਦਿਨ ਪੇਂਡੂ ਖੇਡਾਂ ਜਿਵੇਂ ਮਟਕੀ ਦੌੜ, ਬੋਰੀ ਦੌੜ, ਰੁਮਾਲ ਚੱਕ, ਉਲਟੀ ਦੌੜ, ਤਿੰਨ ਟੰਗੀ ਦੌੜ, ਰੱਸੀ ਟੱਪਣਾ, ਗੀਟੇ, ਸਟਾਪੂ, ਅੰਨ੍ਹਾ ਝੋਟਾ, ਕਿੱਕਲੀ, ਲੱਕੜ ਦੌੜ, ਲੰਗੜਾ ਸ਼ੇਰ, ਰੱਸਾਕਸ਼ੀ, ਪਿੱਠੂ, ਪੰਜਾ ਲੜਾਉਣਾ, ਚਰਖੇ ਨਾਲ ਸੂਤ ਕੱਤਣਾ ਅਤੇ ਹੌਲੀ ਸਾਈਕਲ ਚਲਾਉਣਾ ਆਦਿ ਵਿਚ ਵਿਦਿਆਰਥੀਆਂ ਨੇ ਬੜੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ | ਦੋਹਾਂ ਦਿਨਾਂ ਵਿਚ ਹੋਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਮਾਪਨ ਸਮਾਰੋਹ ਵਿਚ ਪ੍ਰਮਾਣ ਪੱਤਰ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ (ਸੇਵਾਮੁਕਤ) ਡਾ. ਗੁਰਚਰਨ ਸਿੰਘ ਲਾਂਬਾ, ਡਾਇਰੈਕਟਰ ਆਈ.ਕਿਊ.ਏ.ਸੀ ਡਾ. ਸੁਖਜੀਤ ਸਿੰਘ, ਸਾਰੇ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ | ਅੰਤ ਵਿਚ ਉਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਸਾਰੀਆਂ ਪ੍ਰਬੰਧਕੀ ਟੀਮਾਂ ਅਤੇ ਵਿਦਿਆਰਥੀਆਂ ਨੂੰ ਪੇਂਡੂ ਖੇਡ ਮੇਲਾ ਅਤੇ ਲੋਕ ਕਲਾਵਾਂ 2025 ਦੀ ਸਫ਼ਲਤਾ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਧਾਰਮਿਕ ਸਮਾਗਮ 26 ਨੂੰ ਅਗਲੀ ਖ਼ਬਰ ਚੰਡੀਗੜ੍ਹ ਰੈਲੀ ਲਈ ਤੁੰਗਵਾਲੀ ਤੋਂ ਭਾਜਪਾ ਐੱਸ.ਸੀ. ਮੋਰਚਾ ਵਲੋਂ ਮਹਿਲਾ ਵਰਕਰਾਂ ਦੀ ਬੱਸ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।