ਖਰੜ, 15 ਜੂਨ (ਗੁਰਮੁੱਖ ਸਿੰਘ ਮਾਨ)-ਪਤੰਯਲੀ ਯੋਗ ਸੰਮਤੀ ਖਰੜ ਤੇ ਭਾਰਤ ਸਭੈਵਮਨ ਟਰੱਸਟ ਵਲੋਂ ਸਾਂਝੇ ਤੌਰ 'ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ 21 ਜੂਨ ਨੂੰ 'ਕੌਮਾਂਤਰੀ ਯੋਗ ਦਿਵਸ' ਮਨਾਇਆ ਜਾਵੇਗਾ | ਪਤੰਯਲੀ ਯੋਗ ਸੰਮਤੀ ਖਰੜ ਦੇ ਆਗੂ ਤੇ ਯੋਗਾ ਟਰੇਨਰ ਨਿਰਮਲ ਕੁਮਾਰ ਨੇ ਦੱਸਿਆ ਕਿ ਪਤੰਯਲੀ ਯੋਗ ਸਮਿਤੀ ਖਰੜ ਵਲੋਂ ਖਰੜ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਯੋਗ ਕੈਂਪ ਲਗਾਏ ਜਾ ਰਹੇ ਹਨ ਤੇ ਇਨ੍ਹਾਂ ਯੋਗ ਕੈਂਪ 'ਚ ਰੋਜਾਨਾ ਸ਼ਹਿਰ ਨਿਵਾਸੀ ਭਾਗ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਕੈਂਪ 'ਚ ਯੋਗ ਕਰਨ ਤੋਂ ਬਾਅਦ ਕੈਂਪ ਆਏ ਸ਼ਹਿਰ ਨਿਵਾਸੀਆਂ ਨੂੰ ਯੋਗ ਦੇ ਫਾਇਦੇ ਬਾਰੇ ਵੀ ਦੱਸਿਆ ਕਿ ਅਸੀਂ ਰੋਜ਼ਾਨਾ ਯੋਗ ਕਰਕੇ ਕਿਵੇਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ ਅਤੇ ਬਿਮਾਰੀਆਂ ਤੋਂ ਬਚ ਸਕਦੇ ਹਾਂ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿਚ ਪੁੱਜ ਕੇ ਰੋਜ਼ਾਨਾ ਯੋਗ ਕਰਨ |