14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਰੋਜ਼ਗਾਰ ਕੈਂਪ ਅੱਜ

ਅਜੀਤ ਡੈਸਕ 17-06-2025
ਰੂਪਨਗਰ, 16 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਰੋਜ਼ਗਾਰ ਕੈਂਪ 17 ਜੂਨ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੂਪਨਗਰ ਪ੍ਰਭਜੋਤ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਕੈਂਪ 'ਚ ਹੈਲਥ ਕੈਪਸ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਮਸ਼ੀਨ ਆਪਰੇਟਰ ਦੀਆਂ 15 ਅਸਾਮੀਆਂ ਲਈ ਯੋਗਤਾ ਬਾਰ੍ਹਵੀਂ/ਆਈ. ਟੀ. ਆਈ. (ਕੋਈ ਵੀ ਗ੍ਰੇਡ) ਵਿਚ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 12000 (ਪੀ.ਐੱਫ+ ਈ.ਐਸ.ਆਈ) ਪ੍ਰਤੀ ਮਹੀਨਾ ਮਿਲੇਗਾ ਅਤੇ ਨੌਕਰੀ ਦਾ ਸਥਾਨ ਪਿੰਡ ਫਤਿਹਪੁਰ, ਰੂਪਨਗਰ ਹੋਵੇਗਾ | ਇਸ ਤੋਂ ਇਲਾਵਾ ਸਹਾਇਕ ਦੀਆਂ 15 ਅਸਾਮੀਆਂ ਲਈ ਅੱਠਵੀਂ ਪਾਸ 18-40 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਨੌਕਰੀ ਦਾ ਸਥਾਨ ਪਿੰਡ ਫਤਿਹਪੁਰ, ਰੂਪਨਗਰ ਹੋਵੇਗਾ ਅਤੇ ਤਨਖ਼ਾਹ ਪੰਜਾਬ ਵਿਚ ਘੱਟੋ-ਘੱਟ ਉਜਰਤਾਂ ਅਨੁਸਾਰ ਮਿਲੇਗੀ ਅਤੇ ਪੀ.ਐਫ. + ਈ.ਐਸ.ਆਈ. ਦੀ ਕਟੌਤੀ ਕੀਤੀ ਜਾਵੇਗੀ | ਇਸ ਦੇ ਨਾਲ ਹੀ ਕੈਮਿਸਟ ਦੀਆਂ 15 ਅਸਾਮੀਆਂ ਲਈ ਬੀ.ਐਸ.ਸੀ.(ਕੈਮਿਸਟ) ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਇਨ੍ਹਾਂ ਅਸਾਮੀਆਂ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15,000/- ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ ਅਤੇ ਪੀ. ਐੱਫ. ਤੇ ਈ.ਐਸ.ਆਈ ਦੀ ਕਟੌਤੀ ਕੀਤੀ ਜਾਵੇਗੀ | ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਨੌਕਰੀ ਦਾ ਪਿੰਡ ਫਤਹਿਪੁਰ ਰੂਪਨਗਰ ਹੋਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਦੇਣ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ. ਸੀ. ਕੰਪਲੈਕਸ ਰੂਪਨਗਰ ਹੈ |
ਪਿਛਲੀ ਖ਼ਬਰ ਸੀਵਰੇਜ ਵਿਭਾਗ ਵਲੋਂ ਸੜਕ 'ਤੇ ਪੁੱਟੇ ਟੋਏ ਨੇ ਕੀਤੀ ਲੋਕਾਂ ਦੀ ਆਵਾਜਾਈ ਬੰਦ ਅਗਲੀ ਖ਼ਬਰ ਸੀਵਰੇਜ ਸਮੱਸਿਆ ਨੂੰ ਲੈ ਕੇ ਵਾਰਡ ਨੰਬਰ 1 ਦੇ ਵਸਨੀਕਾਂ ਨੇ ਐਸ. ਡੀ. ਐਮ. ਨੂੰ ਸੌਂਪਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।