14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੀਵਰੇਜ ਵਿਭਾਗ ਵਲੋਂ ਸੜਕ 'ਤੇ ਪੁੱਟੇ ਟੋਏ ਨੇ ਕੀਤੀ ਲੋਕਾਂ ਦੀ ਆਵਾਜਾਈ ਬੰਦ

ਅਜੀਤ ਡੈਸਕ 17-06-2025
ਮੋਰਿੰਡਾ, 16 ਜੂਨ (ਤਰਲੋਚਨ ਸਿੰਘ ਕੰਗ)-ਪਿਛਲੇ ਦਿਨੀਂ ਹੀ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਸਿੰਘ ਆਹਲੂਵਾਲੀਆ ਵਲੋਂ 40 ਕਰੋੜ ਦੀ ਲਾਗਤ ਲਗਾ ਕੇ ਮੋਰਿੰਡਾ ਸ਼ਹਿਰ ਦਾ ਸੀਵਰੇਜ ਸਿਸਟਮ ਠੀਕ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ 40 ਕਰੋੜ ਕਿਤੇ ਲੱਗਿਆ ਦਿਸਦਾ ਹੈ ਤੇ ਨਾ ਹੀ ਸੀਵਰੇਜ ਦਾ ਸ਼ਹਿਰ ਵਿਚ ਵਧੀਆ ਪ੍ਰਬੰਧ ਕਿਤੇ ਨਜ਼ਰ ਆਉਂਦਾ ਹੈ | ਇਸ ਸੰਬੰਧੀ ਕੌਂਸਲਰ ਰਿੰਪੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਪੁਰਾਣੇ ਰੇਲਵੇ ਸਟੇਸ਼ਨ ਤੇ ਸ਼ਹੀਦ ਭਗਤ ਸਿੰਘ ਕਾਲੋਨੀ ਨੂੰ ਜਾ ਰਹੀ ਸੜਕ ਤੇ ਸੀਵਰੇਜ ਵਾਲਿਆਂ ਨੇ ਇਕ ਵੱਡਾ ਟੋਆ ਪੁੱਟ ਕੇ ਰਸਤਾ ਹੀ ਬੰਦ ਕਰ ਦਿੱਤਾ | ਮੁਹੱਲਾ ਵਾਸੀਆਂ ਵਲੋਂ ਲਗਾਤਾਰ ਸ਼ਿਕਾਇਤਾਂ ਨਗਰ ਕੌਂਸਲ ਤੇ ਸੀਵਰੇਜ ਵਿਭਾਗ ਨੂੰ ਕੀਤੀਆਂ ਜਾ ਰਹੀਆਂ ਹਨ | ਪਰ ਨਾ ਤਾਂ ਉਥੋਂ ਸੀਵਰੇਜ ਵਿਭਾਗ ਵਲੋਂ ਪੁੱਟਿਆ ਟੋਆ ਬੰਦ ਹੋਇਆ ਤੇ ਨਾ ਹੀ ਲੋਕਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੀ | ਇਸੇ ਸੰਬੰਧ 'ਚ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਦਾ ਕਹਿਣਾ ਹੈ ਕਿ ਜੋ ਆਮ ਆਦਮੀ ਪਾਰਟੀ ਵਾਲੇ 40 ਕਰੋੜ ਸੀਵਰੇਜ 'ਤੇ ਖ਼ਰਚਣ ਦਾ ਦਾਅਵਾ ਕਰਦੇ ਹਨ, ਉਹ ਸਾਰਾ ਪੈਸਾ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਭੇਜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਸੀਵਰੇਜ ਵਿਭਾਗ ਰੋਜ਼ਾਨਾ ਹੀ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਸ਼ਹਿਰ ਵਾਸੀ ਇਸ ਵਿਕਾਸ ਨੂੰ ਭਲੀ ਭਾਂਤ ਜਾਣਦੇ ਹਨ | ਇਸੇ ਸੰਬੰਧੀ ਐਸ. ਡੀ. ਓ. ਸੀਵਰੇਜ ਬੋਰਡ ਨੇ ਕਿਹਾ ਕਿ ਪੁਰਾਣੇ ਰੇਲਵੇ ਸਟੇਸ਼ਨ ਨੂੰ ਜਾ ਰਹੀ ਸੜਕ 'ਤੇ ਪੁੱਟਿਆ ਟੋਆ ਦੋ ਦਿਨਾਂ ਵਿਚ ਠੀਕ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਦੋਨਾਲ ਪੰਚਾਇਤ ਨੇ ਫ਼ੜਿਆ ਆਮ ਆਦਮੀ ਪਾਰਟੀ ਦਾ ਪੱਲਾ <br/> ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਰੋਜ਼ਗਾਰ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।