14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦੋਨਾਲ ਪੰਚਾਇਤ ਨੇ ਫ਼ੜਿਆ ਆਮ ਆਦਮੀ ਪਾਰਟੀ ਦਾ ਪੱਲਾ <br/>

ਅਜੀਤ ਡੈਸਕ 17-06-2025
ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਤੇ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਜਨ ਪ੍ਰਤੀਨਿੱਧੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਚਾਹੁਣ ਵਾਲੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਨੇ ਨੰਗਲ ਵਿਚ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਚੋਨਾਲ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਤੇ ਇਲਾਕੇ ਦੇ ਪੰਤਵੰਤਿਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਮੌਕੇ ਕੀਤਾ | ਇਸ ਮੌਕੇ ਸਰਪੰਚ ਗੁਰਦਿਆਲ ਸਿੰਘ ਦੋਨਾਲ, ਪੰਚ ਗਗਨਦੀਪ ਸਿੰਘ ਦੋਨਾਲ, ਪੰਚ ਸਵਰਨ ਚੰਦ ਦੋਨਾਲ, ਪੰਚ ਕਿਰਨਾ ਦੇਵੀ ਦੋਨਾਲ ਨੇ ਕਿਹਾ ਅਸੀਂ ਭਗਵੰਤ ਮਾਨ ਦੀ ਕਾਰਗੁਜ਼ਾਰੀ, ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਹਰਜੋਤ ਸਿੰਘ ਬੈਂਸ ਦੀ ਹਲੀਮੀ, ਭੇਦਭਾਵ ਰਹਿਤ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਦਾ ਪੱਲਾ ਫ਼ੜਿਆ ਹੈ | ਇਸ ਮੌਕੇ ਪਿ੍ੰਸੀਪਲ ਰਾਮ ਗੋਪਾਲ, ਬੂਥ ਇੰਚਾਰਜ ਫੌਜੀ ਸ਼ਾਮ ਲਾਲ, ਵਿਪਨ ਦੋਨਾਲ, ਗਗਨ ਦੋਨਾਲ, ਗੁਲਜ਼ਾਰ ਸਿੰਘ ਦੋਨਾਲ, ਸਰਪੰਚ ਭਗਵੰਤ ਅਟਵਾਲ, ਸਰਪੰਚ ਸੁਮਿਤ, ਸਿੱਖਿਆ ਕੋਆਰਡੀਨੇਟਰ ਦਇਆ ਸਿੰਘ, ਸੁਮਿਤ ਤਲਵਾੜਾ, ਕਰਨ ਸੈਣੀ ਫੋਜੀ, ਰਾਜ ਸ਼ਰਮਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਸੁਰਿੰਦਰ ਸਿੰਘ ਕਾਕਾ ਰਾਣਾ ਮੁਕਾਰੀ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ <br/> ਅਗਲੀ ਖ਼ਬਰ ਸੀਵਰੇਜ ਵਿਭਾਗ ਵਲੋਂ ਸੜਕ 'ਤੇ ਪੁੱਟੇ ਟੋਏ ਨੇ ਕੀਤੀ ਲੋਕਾਂ ਦੀ ਆਵਾਜਾਈ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।