ਨੰਗਲ, 16 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-'ਪੰਜਾਬ ਉਦਯੋਗ ਕ੍ਰਾਂਤੀ ਨਾਲ ਸੂਬੇ 'ਚ ਨਾ ਸਿਰਫ਼ ਰਿਕਾਰਡ ਤੋੜ ਨਿਵੇਸ਼ ਵਧੇਗਾ ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ' ਇਹ ਵਿਚਾਰ ਆਪ ਪੰਜਾਬ ਦੇ ਨਿਧੜਕ ਆਗੂ ਤੇ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਇਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ | ਉਦਯੋਗਪਤੀ ਬੜੇ ਲੰਬੇ ਸਮੇਂ ਤੋਂ 45 ਦਿਨਾਂ ਡੀਮਡ ਮਨਜੂਰੀ, ਫਾਸਟ ਟਰੈਕ ਪੋਰਟਲ ਆਦਿ ਮੰਗਾ ਕਰ ਰਹੇ ਸਨ, ਜਿਹੜੀਆਂ ਸਰਕਾਰ ਨੇ ਲਾਗੂ ਕਰ ਦਿੱਤੀਆਂ ਹਨ | ਪੰਜਾਬ ਸਰਕਾਰ ਨੇ 125 ਕਰੋੜ ਤੱਕ ਦੇ ਨਿਵੇਸ਼ਾਂ ਨੂੰ 72 ਘੰਟਿਆਂ 'ਚ ਸਿਧਾਂਤਕ ਮਨਜ਼ੂਰੀਆਂ ਦੇਣ ਦਾ ਐਲਾਨ ਕੀਤਾ ਹੈ | ਪੰਜਾਬ ਸਿੱਖਿਆ ਕ੍ਰਾਂਤੀ ਦੇ ਹੈਰਾਨੀਜਨਕ ਨਤੀਜੇ ਤੁਸੀਂ ਦੇਖੇ ਹਨ ਹੁਣ ਉਦਯੋਗਾਂ ਬਾਰੇ ਨਵਾਂ ਫੈਸਲਾ ਨਵਾਂ ਇਤਿਹਾਸ ਸਿਰਜੇਗਾ | ਡਾ. ਸੰਜੀਵ ਗੌਤਮ ਜਿਨ੍ਹਾਂ ਨੂੰ ਹੁਣੇ ਜਿਹੇ ਜ਼ਿਲ੍ਹਾ ਰੂਪਨਗਰ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਹੈ, ਲੰਘੇ ਦਸ ਦਿਨਾਂ ਤੋਂ ਲੁਧਿਆਣਾ 'ਚ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਲੁਧਿਆਣਾ ਸੀਟ ਵੱਡੇ ਫ਼ਰਕ ਨਾਲ ਜਿੱਤੇਗੀ |