30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜਮਹੂਰੀ ਕਿਸਾਨ ਸਭਾ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ <br/>

ਅਜੀਤ ਡੈਸਕ 18-06-2025
ਰੂਪਨਗਰ, 17 ਜੂਨ (ਯਸ਼ਵੰਤ ਬੱਸੀ)-ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਵਫ਼ਦ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪਿਛਲੇ ਸਾਲ ਝੋਨੇ ਦੀ ਖ਼ਰੀਦ ਸਮੇਂ ਲੱਗੇ ਕਟਾਂ ਦੀ ਜਾਂਚ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਲੁੱਟਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਖ਼ਰੀਦ ਵੇਲੇ ਲੱਗੇ ਕੱਟਾਂ ਲਈ ਜਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਸਾਰੀਆਂ ਖਾਦਾਂ, ਬੀਜਾਂ, ਨਦੀਨ ਨਾਸਕਾਂ ਅਤੇ ਕੀਟ ਨਾਸ਼ਕ ਸਹਿਕਾਰੀ ਸਭਾਵਾਂ ਵਿਚ ਉਪਲਬਧ ਕਰਵਾਉਣ ਆਦਿ ਮੰਗਾਂ ਵੀ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਸਾਂਝੀਆਂ ਕੀਤੀਆਂ | ਇਸ ਮੌਕੇ ਜ਼ਿਲ੍ਹਾ ਮੈਂਬਰ ਸਕੱਤਰ ਜਰਨੈਲ ਸਿੰਘ ਘਨੌਲੀ, ਧਰਮਪਾਲ ਸੈਣੀ, ਦਰਸ਼ਨ ਸਿੰਘ, ਕਰਮ ਚੰਦ, ਬਲਬੀਰ ਸੈਣੀ, ਯੋਗਰਾਜ ਸਿੰਘ ਧਾਦਲੀ, ਸ਼ਮਸ਼ੇਰ ਹਵੇਲੀ, ਅਮਰੀਕ ਸਿੰਘ, ਮੋਹਣ ਸਿੰਘ ਅਤੇ ਰਾਮ ਲੋਕ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮੂਸਾਪੁਰ ਦਾ ਨੌਜਵਾਨ ਹਰਦੀਪ ਸਿੰਘ ਵਿਰਕ ਬਣਿਆ ਭਾਰਤੀ ਸੈਨਾ 'ਚ ਲੈਫ਼ਟੀਨੈਂਟ-ਪਿੰਡ 'ਚ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਸੀ.ਪੀ.ਆਈ. (ਐਮ.) ਨੇ ਸਾਮਰਾਜ ਦਾ ਪੁਤਲਾ ਫ਼ੂਕ, ਫਿਲਸਤੀਨ ਨਾਲ ਇੱਕਜੁੱਟਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।