31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵਿਧਾਇਕ ਐਡਵੋਕੇਟ ਚੱਢਾ ਦੀ ਟੀਮ ਵਲੋਂ ਸੁਵਿਧਾ ਕੈਂਪ ਲਗਾਇਆ <br/>

ਅਜੀਤ ਡੈਸਕ 19-06-2025
ਨੂਰਪੁਰ ਬੇਦੀ, 18 ਜੂਨ (ਵਿੰਦਰਪਾਲ ਝਾਂਡੀਆਂ)- ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸ਼ੁਰੂ ਕੀਤੀ ਗਈ ''ਤੁਹਾਡੇ ਹੱਕਾਂ ਲਈ ਮੁਹਿੰਮ ਨਿਰਵਿਘਨ ਤੌਰ 'ਤੇ ਜਾਰੀ ਹੈ, ਜਿਸ ਤਹਿਤ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਾਲੀਆਂ ਸਹੂਲਤਾਂ ਪਿੰਡ 'ਚ ਹੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ | ਇਸ ਮੁਹਿੰਮ ਤਹਿਤ ਵਿਧਾਇਕ ਐਡਵੋਕੇਟ ਚੱਢਾ ਦੀ ਟੀਮ ਪਿੰਡ ਚੈਹੜ ਮਜਾਰਾ ਵਿਖੇ ਪਹੁੰਚੀ, ਜਿੱਥੇ ਪੰਚਾਇਤ ਘਰ ਵਿਖੇ ਗ੍ਰਾਮ ਸੁਵਿਧਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅੱਖਾਂ ਦੇ ਅਪਰੇਸ਼ਨ ਦੀ ਰਜਿਸਟਰੇਸ਼ਨ, ਮੁੱਖ ਮੰਤਰੀ ਸਗਨ ਸਕੀਮ, ਆਯੁਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਵੋਟਰ ਕਾਰਡ ਅੱਪਡੇਟ, ਆਧਾਰ ਕਾਰਡ, ਈ-ਸ਼ਰਮ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਪੀ ਐਮ ਕਿਸਾਨ ਯੋਜਨਾ ਅਤੇ ਬੇਸਹਾਰਾ-ਬੁੱਢੇ ਪੈਨਸ਼ਨ ਵਰਗੀਆਂ ਵਿਭਿੰਨ ਸਕੀਮਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ | ਇਸ ਮੌਕੇ 130 ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਤੇ ਕਈ ਸੇਵਾਵਾਂ ਦਾ ਲਾਭ ਲਿਆ | ਬਜ਼ੁਰਗਾਂ ਨੇ ਵਿਧਾਇਕ ਐਡਵੋਕੇਟ ਚੱਢਾ ਨੂੰ ਦੁਆਵਾਂ ਦਿੰਦਿਆਂ ਕਿਹਾ ਕਿ ਇਹੋ ਜਿਹੇ ਕੈਂਪ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ | ਪਿੰਡ ਵਾਸੀਆਂ ਨੇ ਵਿਧਾਇਕ ਐਡਵੋਕੇਟ ਚੱਢਾ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਇਸੀ ਹੀ ਤਰਾਂ ਮੁਹਿੰਮ ਹੋਰ ਪਿੰਡਾਂ ਤੱਕ ਵੀ ਲੰਬੀ ਚੱਲੇ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਨੰਬਰਦਾਰ ਬਲਵੀਰ ਸਿੰਘ, ਪੰਚ ਸ਼ਿੰਗਾਰਾ ਸਿੰਘ, ਪਾਲ ਸਿੰਘ, ਬਲਕਾਰ ਸਿੰਘ, ਇੰਦਰਜੀਤ ਕੌਰ, ਸੁਰਨਿੰਦਰ ਕੌਰ, ਫਕੀਰ ਸਿੰਘ, ਪ੍ਰਧਾਨ ਰਾਮ ਸਿੰਘ, ਪਿਆਰਾ ਸਿੰਘ, ਨਿਰੰਜਨ ਸਿੰਘ, ਗੁਰਮੈਲ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਪਏ ਬਾਕਸ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ <br/> ਅਗਲੀ ਖ਼ਬਰ ਕੋਟਲਾ ਦੀ ਪੂਨਮ ਕੁਮਾਰੀ ਦੀ ਹਾਕੀ ਮਾਸਟਰ ਖੇਡਾਂ 'ਚ ਹਿਮਾਚਲ ਪ੍ਰਦੇਸ਼ ਵਲੋਂ ਲਵੇਗੀ ਭਾਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।