ਢੇਰ, 18 ਜੂਨ (ਸ਼ਿਵ ਕੁਮਾਰ ਕਾਲੀਆ)-ਪਿੰਡ ਬਹਿਲੂ ਪੰਚਾਇਤ ਵਲੋਂ ਬਹਿਲੂ ਸ਼ਮਸ਼ਾਨ ਘਾਟ ਦੇ ਲਈ ਬਣਾਇਆ ਗਿਆ ਰਸਤਾ ਸ਼ਮਸ਼ਾਨ ਘਾਟ ਦੇ ਨਾਲ-ਨਾਲ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਨੂੰ ਵੱਡਾ ਸਹਾਰਾ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਪਿੰਡ ਬਹਿਲੂ ਦਾ ਸ਼ਮਸ਼ਾਨ ਘਾਟ ਜੋ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਦਾਹ ਸੰਸਕਾਰ ਕਰਨ ਲਈ ਸਹਿਯੋਗ ਕਰਦਾ ਹੈ | ਇਹ ਸ਼ਮਸ਼ਾਨ ਘਾਟ ਭਾਵੇਂ ਹਰ ਸਹੂਲਤ ਨਾਲ ਲੈਸ ਸੀ, ਪ੍ਰੰਤੂ ਇਸ ਸ਼ਮਸ਼ਾਨ ਘਾਟ ਤੱਕ ਪਹੁੰਚਣ ਦੇ ਲਈ ਕੋਈ ਢੁਕਵਾਂ ਰਸਤਾ ਨਾ ਹੋਣ ਕਾਰਨ ਅਕਸਰ ਹੀ ਵਾਹਨ ਨੰਗਲ, ਅਨੰਦਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਖੜ ਜਾਂਦੇ ਸਨ, ਜਿਸ ਦੇ ਨਾਲ ਟਰੈਫ਼ਿਕ ਦੀ ਸਮੱਸਿਆ ਅਤੇ ਸੜਕ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ | ਇਸ ਗੱਲ ਨੂੰ ਵੇਖਦੇ ਹੋਏ ਗ੍ਰਾਮ ਪੰਚਾਇਤ ਬਹਿਲੂ ਵਲੋਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਦੇ ਨਾਲ ਮੁੱਖ ਮਾਰਗ ਤੋਂ ਇੱਕ ਰਸਤੇ ਦਾ ਨਿਰਮਾਣ ਕਰਵਾਇਆ ਗਿਆ | ਇਸ ਰਸਤੇ ਦੇ ਨਿਰਮਾਣ ਨਾਲ ਜਿੱਥੇ ਸ਼ਮਸ਼ਾਨ ਘਾਟ ਜਾਣਾ ਆਸਾਨ ਹੋ ਗਿਆ ਹੈ, ਉੱਥੇ ਹੀ ਇਸ ਰਸਤੇ ਦੇ ਬਣਨ ਦੇ ਨਾਲ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਨੂੰ ਵੱਡਾ ਸਹਾਰਾ ਮਿਲਿਆ ਹੈ | ਜਿਸ ਦੇ ਨਾਲ ਪਿੰਡ ਖਾਨਪੁਰ, ਦਸਗਰਾ ਅਤੇ ਬੇਲਿਆਂ ਦੇ ਦਰਜਨਾਂ ਹੀ ਪਿੰਡਾਂ ਦੇ ਮੁਸਾਫਰ ਜੋ ਕਿ ਲਗਾਤਾਰ ਇਸ ਰਸਤੇ ਦੀ ਵਰਤੋਂ ਕਰਦੇ ਹਨ, ਹੁਣ ਉਹਨਾਂ ਨੂੰ ਆਪਣੀ ਮੰਜ਼ਿਲ ਵੱਲ ਜਾਣਾ ਆਸਾਨ ਹੋ ਗਿਆ ਹੈ | ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਪਿੰਡ ਦੀ ਸਰਪੰਚ ਮਨਿੰਦਰਜੀਤ ਕੌਰ ਪਤਨੀ ਸਮਾਜ ਸੇਵੀ ਠੇਕੇਦਾਰ ਜਗਮੀਤ ਸਿੰਘ ਬਹਿਲੂ ਨੇ ਕਿਹਾ ਕਿ ਇਹ ਮੰਗ ਲੋਕਾਂ ਦੀ ਵੱਡੀ ਮੰਗ ਸੀ ਜੋ ਕਿ ਪਿਛਲੇ ਸਮੇਂ ਤੋਂ ਲਟਕ ਰਹੀ ਸੀ, ਪ੍ਰੰਤੂ ਇਸ ਮੰਗ ਨੂੰ ਵੇਖਦੇ ਹੋਏ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਗ੍ਰਾਮ ਪੰਚਾਇਤ ਬਹਿਲੂ ਨੂੰ ਵੱਡਾ ਸਹਿਯੋਗ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਅੱਜ ਉਹ ਸ਼ਮਸ਼ਾਨ ਘਾਟ ਦਾ ਰਸਤਾ ਬਣਾਉਣ ਦੇ ਵਿਚ ਕਾਮਯਾਬ ਹੋਏ ਹਨ | ਉਹਨਾਂ ਇਸ ਉਪਰਾਲੇ ਦੇ ਲਈ ਸਮੂਹ ਇਲਾਕਾ, ਗ੍ਰਾਮ ਪੰਚਾਇਤ ਵਲੋਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ