01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਜਪਾ ਵਲੋਂ ਪਿੰਡ ਚਨੌਲੀ 'ਚ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ <br/>

ਅਜੀਤ ਡੈਸਕ 19-06-2025
ਨੂਰਪੁਰ ਬੇਦੀ, 18 ਜੂਨ (ਹਰਦੀਪ ਸਿੰਘ ਢੀਂਡਸਾ)- ਭਾਰਤੀ ਜਨਤਾ ਪਾਰਟੀ ਵਲੋਂ ਅੱਜ ਨੂਰਪੁਰ ਬੇਦੀ ਮੰਡਲ ਦੇ ਅਧੀਨ ਪੈਂਦੇ ਪਿੰਡ ਚਨੌਲੀ ਵਿਚ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਗਾਇਆ ਗਿਆ | ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਦਾ ਰਿਹਾ, ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਕੇਂਦਰ ਸਰਕਾਰ ਦੀਆਂ ਲੋਕ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲਿਆ | ਕੈਂਪ ਦੌਰਾਨ ਆਯੁਸ਼ਮਾਨ ਭਾਰਤ ਕਾਰਡ, ਈ-ਸ਼੍ਰਮ ਕਾਰਡ, ਉਜਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪੀਐਮ ਸੂਰਯੋਦਯਾ ਯੋਜਨਾ ਦੇ ਲਾਭਾਂ ਲਈ ਨਿਸ਼ੁਲਕ ਰਜਿਸਟਰੇਸ਼ਨ ਕੀਤਾ ਗਿਆ | ਇਨ੍ਹਾਂ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਹੋਰ ਲੋਕ ਵੀ ਇਨ੍ਹਾਂ ਸਕੀਮਾਂ ਦੇ ਤਹਿਤ ਲਾਭ ਪ੍ਰਾਪਤ ਕਰ ਸਕਣ | ਇਹ ਜਾਣਕਾਰੀ ਨਵੀਨ ਕੁਮਾਰ ਵਲੋਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਹੈ ਕਿ ਦੇਸ਼ ਦੇ ਅੰਤਿਮ ਪੱਧਰ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਪਹੁੰਚਣ | ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗੇ ਕੈਂਪਾਂ ਰਾਹੀਂ ਪਾਰਟੀ ਲੋਕਾਂ ਦੇ ਨਜ਼ਦੀਕ ਜਾਂਦੀ ਹੈ ਅਤੇ ਪਿੰਡ ਪਿੰਡ ਵਿਚ ਆਪਣਾ ਆਧਾਰ ਮਜ਼ਬੂਤ ਕਰਦੀ ਹੈ | ਕੈਂਪ ਵਿਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਇਲਾਵਾ ਕਈ ਸਥਾਨਕ ਮੁਹਤਬਰ ਲੋਕ ਵੀ ਮੌਜੂਦ ਰਹੇ | ਇਨ੍ਹਾਂ ਵਿਚ ਨਵੀਨ ਕੁਮਾਰ, ਰਾਜੂ ਸੈਣੀ, ਰਾਮ ਬਜ਼ਾਦ, ਬਲਜਿੰਦਰ ਸਿੰਘ, ਕੁਲਜਿੰਦਰ ਸਿੰਘ, ਪੰਡਿਤ ਵਿਜੈ ਕੁਮਾਰ, ਮਨ ਸਿੰਘ, ਦੇਵਿੰਦਰ ਸਿੰਘ, ਤਰਲੋਚਨ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਕੁਲਬੀਰ ਸਿੰਘ, ਸੁਰਜੀਤ ਸਿੰਘ, ਅਮਨਵੀਰ ਸਿੰਘ, ਬਲਵਿੰਦਰ ਸਿੰਘ, ਰਘੁਵੀਰ ਸਿੰਘ ਅਤੇ ਸੋਹਣ ਸਿੰਘ ਸ਼ਾਮਲ ਸਨ | ਇਸ ਤੋਂ ਇਲਾਵਾ ਰਾਕੇਸ਼ ਕੁਮਾਰ, ਸੁਰਿੰਦਰਪਾਲ ਸੇਠੀ (ਪੀਏ ਅਜੈਵੀਰ ਸਿੰਘ ਲਾਲਪੁਰਾ), ਵਿਨੀਤ ਕੁਮਾਰ ਸਮੇਤ ਕਈ ਹੋਰ ਕਾਰਕੁਨ ਅਤੇ ਪਿੰਡ ਵਾਸੀ ਵੀ ਹਾਜ਼ਰ ਰਹੇ, ਸਾਰਿਆਂ ਨੇ ਮਿਲ ਕੇ ਕੈਂਪ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਜਨ-ਸੇਵਾ ਯਤਨ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਜ਼ਿਲ੍ਹਾ ਟਾਸਕ ਫੋਰਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ <br/> ਅਗਲੀ ਖ਼ਬਰ ਨੌਸ਼ਹਿਰਾ ਮੱਝਾ ਵਿਖੇ ਆਰ. ਐਮ. ਪੀ. ਡਾਕਟਰ ਦੀ ਹੱਤਿਆ ਕਾਰਨ ਡਾਕਟਰੀ ਭਾਈਚਾਰੇ 'ਚ ਫੁੱਟਿਆ ਗੁੱਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।