15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਰੂਪਨਗਰ ਤੋਂ ਵਾਇਆ ਪੁਰਖਾਲੀ ਹੋ ਕੇ ਚੰਡੀਗੜ੍ਹ ਜਾਣ ਵਾਲੀ ਸੀ ਟੀ ਯੂ ਦੀ 25/102 ਨੰਬਰ ਬੱਸ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 20-06-2025
ਪੁਰਖਾਲੀ, 19 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਰੂਪਨਗਰ ਤੋਂ ਵਾਇਆ ਪੁਰਖਾਲੀ ਹੋ ਕੇ ਚੰਡੀਗੜ੍ਹ ਜਾਣ ਵਾਲੀ ਸੀ. ਟੀ. ਯੂ. ਦੀ ਬੱਸ ਵਿਭਾਗ ਵਲੋਂ ਬੰਦ ਕਰਨ ਕਾਰਨ ਇਲਾਕੇ ਦੇ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਸੀ. ਟੀ. ਯੂ. ਦੀ ਬੱਸ 25/102 ਰੂਪਨਗਰ ਤੋਂ ਸਵੇਰੇ 6.15 ਵਜੇ ਚੰਡੀਗੜ੍ਹ ਲਈ ਚੱਲਦੀ ਸੀ | ਇਹ ਬੱਸ 6.50 ਵਜੇ ਪੁਰਖਾਲੀ ਤੋਂ ਚੰਡੀਗੜ੍ਹ ਲਈ ਚੱਲਦੀ ਸੀ | ਇਹ ਬੱਸ ਵਾਇਆ ਹਰੀਪੁਰ, ਮੀਆਂਪੁਰ ਚੰਗਰ, ਮਾਣਕਪੁਰ ਸ਼ਰੀਫ, ਬਲਾਕ ਮਾਜਰੀ, ਸੀਸਵਾਂ ਟੀ ਪੁਆਇੰਟ, ਮੁੱਲਾਂਪੁਰ ਗਰੀਬਦਾਸ, ਪੀ. ਜੀ. ਆਈ. ਚੰਡੀਗੜ੍ਹ ਹੋ ਕੇ ਬੱਸ ਅੱਡੇ ਚੰਡੀਗੜ੍ਹ ਪੁੱਜਦੀ ਸੀ | ਉਕਤ ਬੱਸ ਹੁਣ ਸੀ. ਟੀ. ਯੂ. ਵਲੋਂ ਕਰੀਬ ਡੇਢ ਮਹੀਨੇ ਬੰਦ ਕਰ ਦਿੱਤੀ ਹੈ | ਉਕਤ ਬੱਸ ਬੰਦ ਹੋਣ ਕਾਰਨ ਚੰਡੀਗੜ੍ਹ ਪੀ. ਜੀ. ਆਈ. ਵਿਖੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੀ. ਜੀ. ਆਈ. ਜਾਣ ਵਾਲੇ ਮਰੀਜ਼ਾਂ ਨੂੰ ਇਹ ਬੱਸ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਇਸ ਬੱਸ ਰਾਹੀਂ ਮਰੀਜ਼ ਸਵੇਰੇ 8 ਵਜੇ ਦੇ ਕਰੀਬ ਪੀ. ਜੀ. ਆਈ. ਪੁੱਜ ਕੇ ਆਪਣਾ ਇਲਾਜ ਕਰਵਾ ਲੈਂਦੇ ਸਨ ਪਰ ਹੁਣ ਮਰੀਜ਼ਾਂ ਨੂੰ ਵਾਇਆ ਖਰੜ ਹੋ ਕੇ ਜਾਣਾ ਪੈ ਰਿਹਾ ਹੈ ਤੇ ਮਰੀਜ਼ 11 ਵਜੇ ਤੋਂ ਪਹਿਲਾਂ ਪੀ. ਜੀ. ਆਈ. ਨਹੀਂ ਪੁੱਜਦੇ | ਇਸ ਸੰਬੰਧ 'ਚ ਸੁਰਿੰਦਰ ਸਿੰਘ ਹਰੀਪੁਰ ਸਾ. ਪ੍ਰਧਾਨ ਯੂਥ ਕਾਂਗਰਸ, ਨਿਰਮਲ ਸਿੰਘ ਸਰਪੰਚ ਪੁਰਖਾਲੀ, ਯੂਥ ਆਗੂ ਜਿੰਮੀ ਖੇੜੀ, ਦਿਲਬਰ ਸਿੰਘ ਸਲਾਮਤਪੁਰ, ਯੂਥ ਆਗੂ ਚੰਨੀ ਸੈਂਫਲਪੁਰ, ਮੇਵਾ ਸਿੰਘ ਸਾ. ਸਰਪੰਚ ਬਿੰਦਰਖ, ਮੋਹਨ ਸਿੰਘ ਸਰਪੰਚ ਬੜੀ, ਨੰਬਰਦਾਰ ਹਰਪ੍ਰੀਤ ਸਿੰਘ ਹਿਰਦਾਪੁਰ, ਮਹੰਤ ਰਾਮ ਪ੍ਰਤਾਪ ਗਿਰੀ, ਅਜੈਬ ਸਿੰਘ ਸਰਪੰਚ ਸਰਾੜੀ, ਗੁਰਜੀਤ ਸਿੰਘ ਸਰਪੰਚ ਖਾਨਪੁਰ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਬਲਵਿੰਦਰ ਸਿੰਘ ਸਰਪੰਚ ਹਿਰਦਾ ਪੁਰ, ਸੱਜਣ ਸਿੰਘ ਸਰਪੰਚ ਹਰੀਪੁਰ, ਰਣਜੋਧ ਸਿੰਘ ਸਰਪੰਚ ਰਾਮਪੁਰ, ਗੁਰਜੀਤ ਸਿੰਘ ਸਰਪੰਚ ਖਾਨਪੁਰ, ਸੁਰਜੀਤ ਸਿੰਘ ਸਾ. ਸਰਪੰਚ ਰਾਮਪੁਰ ਤੇ ਇਲਾਕੇ ਦੀਆਂ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਸੀ. ਟੀ. ਯੂ. ਦੇ ਡਾਇਰੈਕਟਰ ਤੇ ਹੋਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਕਤ ਬੱਸ ਨੂੰ ਚਾਲੂ ਕੀਤਾ ਜਾਵੇ ਅਤੇ ਇਸ ਰੂਟ 'ਤੇ ਬੱਸ ਟਾਈਮ ਵਧਾਏ ਜਾਣ |
ਪਿਛਲੀ ਖ਼ਬਰ ਰੂਪਨਗਰ ਪੁਲਿਸ ਵਲੋਂ 83 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਸਮੇਤ 3 ਗਿ੍ਫ਼ਤਾਰ ਅਗਲੀ ਖ਼ਬਰ ਜਥੇਦਾਰ ਗੜਗੱਜ ਨੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਸਿੱਖੀ ਸਿੱਖਿਆ ਕੈਂਪ ਦੇ ਚੌਥੇ ਦਿਨ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।