ਮੋਰਿੰਡਾ, 19 ਜੂਨ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਬਡਵਾਲੀ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ 134 ਵਾਂ ਜਨਮ ਦਿਨ 22 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕ ਫ਼ਕੀਰ ਸਿੰਘ ਬਡਵਾਲੀ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੇ ਮੁੱਖ ਮਹਿਮਾਨ ਐਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੇ ਵਿਸ਼ੇਸ਼ ਮਹਿਮਾਨ, ਮਾਸਟਰ ਰਾਮ ਪਾਲ ਅਵਿਆਣਾ ਹੋਣਗੇ | ਇਸ ਮੌਕੇ ਕੌਮ ਦੇ ਮਿਸ਼ਨਰੀ ਬੁਲਾਰੇ ਤੇ ਸਮਾਜਿਕ ਆਗੂਆਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਮੂਲੀਅਤ ਕਰਨਗੀਆਂ |