15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲਟਕਦੇ ਲੋਕ ਮਸਲਿਆਂ ਦੇ ਹੱਲ ਲਈ ਬੇਲਾ ਰਾਮਗੜ੍ਹ ਵਿਖੇ ਮੀਟਿੰਗ ਅੱਜ

ਅਜੀਤ ਡੈਸਕ 20-06-2025
ਸੁਖਸਾਲ, 19 ਜੂਨ (ਧਰਮ ਪਾਲ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਲੋਕ ਮਸਲਿਆਂ ਦੇ ਹੱਲ ਲਈ ਜਨ ਕਲਿਆਣ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰਧਾਨ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ 20 ਜੂਨ ਨੂੰ ਹੋਵੇਗੀ | ਇਸ ਬਾਰੇ ਸੁਖਸਾਲ ਵਿਖੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੇਲਾ ਰਾਮਗੜ੍ਹ ਵਿਖੇ ਸੰਤ ਬਾਬਾ ਰਤਵਾੜਾ ਸਾਹਿਬ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਮੀਟਿੰਗ 20 ਜੂਨ ਨੂੰ ਸਵੇਰੇ 10 ਵਜੇ ਹੋਵੇਗੀ | ਮੀਟਿੰਗ 'ਚ ਖੇਤਰ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ, ਨਾਜਾਇਜ਼ ਲੱਗੇ ਕਰੈਸ਼ਰ, ਪਿਛਲੇ ਕਰੀਬ ਦੋ ਸਾਲ ਤੋਂ ਬੰਦ ਐਲਗਰਾਂ ਪੁਲ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਅਤੇ ਹੋਰ ਲਟਕਦੇ ਲੋਕ ਮਸਲੇ ਹੱਲ ਕਰਵਾਉਣ ਲਈ ਇਸ ਮੀਟਿੰਗ 'ਚ ਇਲਾਕੇ ਦੇ ਪੰਚ, ਸਰਪੰਚ, ਨੰਬਰਦਾਰ, ਮੁਹਤਬਰ ਪਤਵੰਤੇ ਅਤੇ ਹਲਕੇ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚ ਕੇ ਆਪਣੇ ਵਿਚਾਰ ਰੱਖਣਗੇ |

ਪਿਛਲੀ ਖ਼ਬਰ 'ਤੁਹਾਡੇ ਹੱਕਾਂ ਲਈ ਮੁਹਿੰਮ' ਤਹਿਤ ਬਸਾਲੀ ਵਿਖੇ ਸੁਵਿਧਾ ਕੈਂਪ ਅੱਜ ਅਗਲੀ ਖ਼ਬਰ ਬਡਵਾਲੀ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।