15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

'ਤੁਹਾਡੇ ਹੱਕਾਂ ਲਈ ਮੁਹਿੰਮ' ਤਹਿਤ ਬਸਾਲੀ ਵਿਖੇ ਸੁਵਿਧਾ ਕੈਂਪ ਅੱਜ

ਅਜੀਤ ਡੈਸਕ 20-06-2025
ਨੂਰਪੁਰ ਬੇਦੀ, 19 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਪਿੰਡਾਂ ਦੇ ਲੋਕਾਂ ਨੂੰ ਵਿਭਾਗੀ ਸਹੂਲਤਾਂ ਪਿੰਡ 'ਚ ਹੀ ਦੇਣ ਸੰਬੰਧੀ ਸ਼ੁਰੂ ਕੀਤੀ 'ਤੁਹਾਡੇ ਹੱਕਾਂ ਲਈ ਮੁਹਿੰਮ' ਨਿਰਵਿਘਨ ਜਾਰੀ ਹੈ, ਜਿਸ ਦਾ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਪ੍ਰਾਪਤ ਹੋ ਰਿਹਾ ਹੈ | ਇਸੇ ਤਹਿਤ ਸਾਡੀ ਟੀਮ ਵਲੋਂ ਲੋਕਾਂ ਦੀ ਸੁਵਿਧਾ ਲਈ ਇਹ ਕੈਂਪ 20 ਜੂਨ ਨੂੰ ਪਿੰਡ ਬਸਾਲੀ ਵਿਖੇ ਲਗਾਇਆ ਜਾ ਰਿਹਾ ਹੈ | ਉਕਤ ਜਾਣਕਾਰੀ ਵਿਧਾਇਕ ਚੱਢਾ ਦੇ ਨੂਰਪੁਰ ਬੇਦੀ ਸਥਿਤ ਦਫ਼ਤਰ ਇੰਚਾਰਜ ਨਰਿੰਦਰ ਸਿੰਘ ਨਿੰਦੀ ਚਾਹਲ ਨੇ ਦੱਸਿਆ ਕਿ ਕੈਂਪ 'ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਜਿਵੇਂ ਅੱਖਾਂ ਦੇ ਆਪੇ੍ਰਸ਼ਨ ਦੀ ਰਜਿਸਟ੍ਰੇਸ਼ਨ, ਮੁੱਖ ਮੰਤਰੀ ਸ਼ਗਨ ਸਕੀਮ, ਆਯੁਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਵੋਟਰ ਕਾਰਡ ਅਪਡੇਸ਼ਨ, ਆਧਾਰ ਕਾਰਡ ਬਣਾਉਣ, ਈਸ਼ਰਮ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਈਸੈਂਸ, ਪੀਐਮ ਕਿਸਾਨ ਕਾਰਡ ਬਣਾਉਣ ਦੇ ਨਾਲ ਨਾਲ ਬੇਸਹਾਰਾ ਤੇ ਬੁਢਾਪਾ ਪੈਨਸ਼ਨ ਲਗਾਉਣ ਦੀ ਸਹੂਲਤ ਪਿੰਡ 'ਚ ਹੀ ਪ੍ਰਦਾਨ ਕੀਤੀ ਜਾਵੇਗੀ |

ਪਿਛਲੀ ਖ਼ਬਰ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ 'ਚ ਲੱਗਣਗੇ ਨਸ਼ਾ ਮੁਕਤੀ ਮੋਰਚੇ ਅਗਲੀ ਖ਼ਬਰ ਲਟਕਦੇ ਲੋਕ ਮਸਲਿਆਂ ਦੇ ਹੱਲ ਲਈ ਬੇਲਾ ਰਾਮਗੜ੍ਹ ਵਿਖੇ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।