16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ 'ਚ ਲੱਗਣਗੇ ਨਸ਼ਾ ਮੁਕਤੀ ਮੋਰਚੇ

ਅਜੀਤ ਡੈਸਕ 20-06-2025
ਸ੍ਰੀ ਅਨੰਦਪੁਰ ਸਾਹਿਬ, 19 ਜੂਨ (ਕਰਨੈਲ ਸਿੰਘ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਤੇ ਸ਼ਹਿਰਾਂ 'ਚ ਨਸ਼ਾ ਖ਼ਤਮ ਕਰਨ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ | 21 ਜੂਨ ਤੋਂ ਪਿੰਡਾਂ ਤੇ ਸ਼ਹਿਰਾਂ 'ਚ ਨਸ਼ਾ ਮੁਕਤੀ ਮੋਰਚੇ ਲਗਾਏ ਜਾਣਗੇ, ਜਿਨ੍ਹਾਂ 'ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ | ਇਹ ਜਾਣਕਾਰੀ ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਇਥੇ ਦਿੱਤੀ | ਉਨ੍ਹਾਂ ਨੇ ਦੱਸਿਆ ਕਿ 21 ਜੂਨ ਨੂੰ ਬਹਿਲੂ, ਖ਼ਾਨਪੁਰ, ਦਸਗਰਾਈ, ਸੂਰੇਵਾਲ ਅੱਪਰ, ਸੂਰੇਵਾਲ ਲੋਅਰ, ਸੂਰੇਵਾਲ ਬਾਸ ਡੱਬਰੀ, 23 ਜੂਨ ਨੂੰ ਬੀਕਾਪੁਰ ਲੋਅਰ, ਬੀਕਾਪੁਰ ਅੱਪਰ, ਸਜਮੌਰ, ਢਰੂ, ਮਾਂਗੇਵਾਲ, ਮਾਂਗੇਵਾਲ ਬਾਸ ਅੱਪਰ, ਮਹਿਰੋਲੀ, ਚੰਡੇਸਰ, ਲੰਗਮਜਾਰੀ, ਮਜਾਰਾ, 24 ਜੂਨ ਨੂੰ ਗੰਗੂਵਾਲ, ਸੱਧੇਵਾਲ, ਕਲੋਤਾ, ਜੱਜਰ, ਲੰਮਲੈਹੜੀ, ਰਾਮਪੁਰ, ਬਣੀ, ਮਥੁਰਾ, ਗਰਾਂ, ਗਨਾਰੂ, ਅਗੰਮਪੁਰ, ਚੱਕ ਹੋਲਗੜ੍ਹ, 25 ਜੂਨ ਨੂੰ ਲੋਦੀਪੁਰ, ਲੋਦੀਪੁਰ ਬਾਸ ਝੁੰਗੀਆ, ਲੋਦੀਪੁਰ ਬਾਸ ਬਰੋਟੂ, ਮਟੋਰ, ਬੁਰਜ, ਮੀਆਂਪੁਰ, ਥੱਪਲ, ਤਾਰਾਪੁਰ, ਮੋਹੀਵਾਲ, ਨਾਨੋਵਾਲ, ਧਨੇੜਾ, ਲਖੇੜ, 26 ਜੂਨ ਨੂੰ ਝਿੰਜੜੀ ਲੋਅਰ, ਝਿੰਜੜੀ ਅੱਪਰ, ਨਿੱਕੂਵਾਲ, ਹਰੀਵਾਲ, ਬੱਢਲ ਲੋਅਰ, ਬੱਢਲ ਅੱਪਰ, ਮੀਢਵਾ ਅੱਪਰ, ਮੀਂਢਵਾ ਲੋਅਰ, ਪਹਾੜਪੁਰ, ਪਹਾੜਪੁਰ ਸਿੰਮਰਵਾਲਾ, ਬਲੋਲੀ 'ਚ ਨਸ਼ਾ ਮੁਕਤੀ ਮੋਰਚਾ ਲਗਾਇਆ ਜਾਵੇਗਾ, ਜਿਨ੍ਹਾਂ 'ਚ ਪਿੰਡਾਂ ਦੇ ਪੰਚ, ਸਰਪੰਚ, ਵਿਲੇਜ ਡਿਫੈਸ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਣਗੇ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਪ੍ਰਬੰਧਕਾਂ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ 'ਤੁਹਾਡੇ ਹੱਕਾਂ ਲਈ ਮੁਹਿੰਮ' ਤਹਿਤ ਬਸਾਲੀ ਵਿਖੇ ਸੁਵਿਧਾ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।