16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਤਨਖ਼ਾਹਾਂ 'ਚ ਵਾਧੇ ਨੂੰ ਲੈ ਕੇ ਥਰਮਲ ਦੇ ਕੱਚੇ ਕਾਮਿਆਂ ਦੀ ਇਕੱਤਰਤਾ

ਅਜੀਤ ਡੈਸਕ 20-06-2025
ਘਨੌਲੀ, 19 ਜੂਨ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕੱਚੇ ਕਾਮਿਆਂ ਦੀ ਭਰਵੀਂ ਇਕੱਤਰਤਾ ਥਰਮਲ ਪਲਾਂਟ ਵਿਖੇ ਹੋਈ | ਇਸ ਦੌਰਾਨ ਕਾਮਿਆਂ ਨੇ ਤਨਖ਼ਾਹ 'ਚ ਵਾਧੇ ਨੂੰ ਲੈ ਕੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਦੌਰਾਨ ਥਰਮਲ ਕਾਮਿਆਂ ਪ੍ਰਦੀਪ ਸਿੰਘ, ਜਗਵਿੰਦਰ ਸਿੰਘ, ਮਹਿੰਦਰ ਸਿੰਘ, ਪਵਨਦੀਪ ਸਿੰਘ ਤਰਨ ਲੋਤਰਾ, ਹਰਮਨ ਸਿੰਘ, ਬਿਕਰਮ ਸਿੰਘ, ਕੈਪਟਨ ਅਮਰਿੰਦਰ ਸਿੰਘ, ਨਰੇਸ਼ ਕੁਮਾਰ ਸੁਨੀਲ ਗੋਸਵਾਮੀ ਤੇ ਹੋਰਨਾਂ ਕਿਹਾ ਕਿ 30-30 ਸਾਲ ਹੋ ਗਏ ਪਰ ਕਿਸੇ ਵੀ ਸਰਕਾਰ ਨੇ ਕੱਚੇ ਕਾਮਿਆਂ ਦੀ ਬਾਂਹ ਨਹੀਂ ਫੜੀ, ਜਿਸ ਕਰਕੇ ਉਹ ਬਹੁਤ ਹੀ ਘੱਟ ਤਨਖ਼ਾਹ 'ਚ ਗੁਜ਼ਾਰਾ ਕਰਨ ਲਈ ਮਜਬੂਰ ਸਨ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਪਹਿਲਾਂ ਹਜ਼ਾਰ ਰੁਪਏ ਦਾ ਵਾਧਾ ਹੋਇਆ ਪਰ ਹੁਣ 10 ਫੀਸਦੀ ਹੋਇਆ ਹੈ ਤੇ ਹੁਣ ਤੱਕ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ 'ਚ 2500 ਦਾ ਵਾਧਾ ਹੋ ਗਿਆ ਹੈ | ਇਸ ਦੌਰਾਨ ਇਕੱਤਰ ਹੋਏ ਕਾਮਿਆਂ ਨੇ ਇਸ ਵਾਧੇ ਲਈ ਸਮੁੱਚੀ ਸਾਰੀ ਜਥੇਬੰਦੀਆਂ ਤੇ ਸੰਘਰਸ਼ੀ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਿਸ਼ਨ 'ਚ ਬਣਦਾ ਯੋਗਦਾਨ ਦਿੱਤਾ | ਉਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਥਰਮਲ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿਚ ਕਈ ਵਾਰ ਮੁੱਦਾ ਵੀ ਚੁੱਕਿਆ ਹੈ, ਜਿਨ੍ਹਾਂ ਕਰਕੇ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿੱਥੇ ਪਲਾਂਟ ਦੇ ਦੋ ਯੂਨਿਟਾਂ ਨੂੰ ਖ਼ਤਮ ਕੀਤਾ ਹੈ ਉਥੇ ਹੀ ਮੌਜੂਦਾ ਸਰਕਾਰ ਨੇ 800/800 ਮੈਗਾਵਾਟ ਦੇ ਦੋ ਯੂਨਿਟਾਂ ਸਥਾਪਿਤ ਕਰਨ ਦਾ ਇਤਿਹਾਸਿਕ ਫ਼ੈਸਲਾ ਕੀਤਾ ਹੈ | ਉਨ੍ਹਾਂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਹੁਣ ਤੱਕ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਦੀ ਮਦਦ ਕੀਤੀ ਹੈ ਉਸੇ ਤਰ੍ਹਾਂ ਕੱਚੇ ਕਾਮਿਆਂ ਨੂੰ ਆਪਣੀ ਕਾਰਜਕਾਲ ਦੌਰਾਨ ਬਿਜਲੀ ਬੋਰਡ ਦੇ ਰੋਲ 'ਤੇ ਲਿਆ ਜਾਵੇ ਤੇ ਪਹਿਲਾਂ ਤੋਂ ਹੀ ਕੰਮ ਕਰਦੇ ਨਿਪੁੰਨ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ |
ਪਿਛਲੀ ਖ਼ਬਰ ਪਾਵਰ ਕਾਲੋਨੀ ਵਿਖੇ ਸਮਰ ਫੁੱਟਬਾਲ ਲੀਗ ਸਮਾਪਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਪ੍ਰਬੰਧਕਾਂ ਨੇ ਕੀਤੀ ਪ੍ਰੈੱਸ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।