ਮੋਰਿੰਡਾ, 20 ਜੂਨ (ਤਰਲੋਚਨ ਸਿੰਘ ਕੰਗ)-ਆਯੁਸ਼ਮਾਨ ਆਰੋਗਿਆ ਕੇਂਦਰ ਪਿੰਡ ਬਹਿਡਾਲੀ ਵਿਖੇ ਜਨ ਆਰੋਗਿਆ ਸੰਮਤੀ ਵਲੋਂ ਮੀਟਿੰਗ ਕੀਤੀ | ਮੀਟਿੰਗ 'ਚ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਸੰਬੰਧੀ ਤਿਆਰੀਆਂ ਤਹਿਤ ਇਲਾਕੇ ਦੀ ਸਫਾਈ ਕਰਨ ਦਾ ਫੈਸਲਾ ਕੀਤਾ | ਆਯੁਸ਼ਮਾਨ ਆਰੋਗਿਆ ਕੇਂਦਰ ਦੀਆਂ ਕੰਧਾਂ 'ਤੇ ਸਿਹਤ ਸੰਬੰਧੀ ਜਾਗਰੂਕਤਾ ਪੇਂਟਿੰਗ ਬਣਾਉਣ ਲਈ ਪ੍ਰਸਤਾਵ ਪੇਸ਼ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਨਵਜੋਤ ਕੌਰ ਸੀ. ਐੱਚ. ਓ., ਸੁਖਵਿੰਦਰ ਕੌਰ ਏ. ਐੱਨ. ਐਮ. ਕੁਲਦੀਪ ਕੌਰ ਆਸ਼ਾ, ਮਨਦੀਪ ਕੌਰ ਆਸ਼ਾ, ਰਮਨਦੀਪ ਕੌਰ ਆਸ਼ਾ, ਕਰਮਜੀਤ ਕੌਰ ਸਰਪੰਚ ਚਰਹੇੜੀ, ਜਸਵਿੰਦਰ ਸਿੰਘ ਸਰਪੰਚ ਭਾਗੋਵਾਲ ਮੌਜੂਦ ਸਨ |