ਰੂਪਨਗਰ, 20 ਜੂਨ (ਮਨਜੀਤ ਸਿੰਘ ਸੈਣੀ)-ਇਸਕੌਨ ਟੈਂਪਲ ਚੰਡੀਗੜ੍ਹ ਵਲੋਂ ਸ੍ਰੀ ਸਦਬੁੱਜ ਪ੍ਰਕਾਸ਼ ਪ੍ਰਭੂ ਦੀ ਅਗਵਾਈ ਹੇਠ 27 ਜੂਨ ਨੂੰ ਰੂਪਨਗਰ ਵਿਖੇ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ | ਇਸ ਸੰਬੰਧੀ ਵਿਕਾਸ ਕੁਮਾਰ, ਸ਼ਕਸ਼ਮ ਮਹਾਜਨ ਨੇ ਦੱਸਿਆ ਕਿ ਇਸਕੌਨ ਟੈਂਪਲ ਚੰਡੀਗੜ੍ਹ ਵਲੋਂ ਸ੍ਰੀ ਸਦਬੁੱਜ ਪ੍ਰਕਾਸ਼ ਪ੍ਰਭੂ ਦੀ ਅਗਵਾਈ ਹੇਠ 27 ਜੂਨ ਨੂੰ ਸ਼ਾਮ ਪੰਜ ਵਜੇ ਤੋਂ ਅੱਠ ਵਜੇ ਤੱਕ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਸਿਟੀ ਪੁਲਿਸ ਸਟੇਸ਼ਨ ਸਬਜ਼ੀ ਮੰਡੀ ਤੋਂ ਸ਼ੁਰੂ ਹੋ ਕੇ ਲਹਿਰੀ ਸ਼ਾਹ ਮੰਦਰ, ਬੇਲਾ ਚੌਕ ਹੁੰਦੀ ਹੋਈ ਭਾਈ ਲਾਲੋ ਜੀ ਮਾਰਕੀਟ ਵਿਖੇ ਸਮਾਪਤ ਹੋਵੇਗੀ | ਇਸ ਮੌਕੇ ਪ੍ਰਭੂ ਸ੍ਰੀ ਜਗਨਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਇਸ ਮੌਕੇ ਵਿਕਾਸ ਕੁਮਾਰ ਨੇ ਦੱਸਿਆ ਕਿ ਜਗਨਨਾਥ ਯਾਤਰਾ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਰਵਾਨਾ ਕਰਨਗੇ |