16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਰਕਾਰੀ ਹਸਪਤਾਲ ਸਿੰਘਪੁਰ ਵਲੋਂ ਹਾਈਪਰ ਟੈਨਸ਼ਨ ਮਹੀਨੇ ਤਹਿਤ ਗਤੀਵਿਧੀਆਂ ਕਰਵਾਈਆਂ <br/>

ਅਜੀਤ ਡੈਸਕ 21-06-2025
ਨੂਰਪੁਰ ਬੇਦੀ, 20 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਹਸਪਤਾਲ ਸਿੰਘਪੁਰ ਵਲੋਂ ਮਨਾਏ 'ਵਿਸ਼ਵ ਹਾਈਪਰ ਟੈਨਸ਼ਨ ਮਹੀਨੇ' ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਉਕਤ ਹਸਪਤਾਲ ਅਧੀਨ ਪੈਂਦੀਆਂ ਸਮੁੱਚੀਆਂ ਸਿਹਤ ਸੰਸਥਾਵਾਂ ਵਲੋਂ ਜਿਥੇ ਪਿੰਡਾਂ 'ਚ ਸਪੈਸ਼ਲ ਕੈਂਪ ਲਗਾਏ ਗਏ ਉਥੇ ਹੀ ਸਕੂਲਾਂ 'ਚ ਪਹੁੰਚ ਕੇ ਵੀ ਸਿਹਤ ਟੀਮਾਂ ਵਲੋਂ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਲੋਗਨ ਮੇਕਿੰਗ ਮੁਕਾਬਲੇ ਤੇ ਸਾਈਕਲ ਰੈਲੀਆਂ ਸਹਿਤ ਕਈ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਸੰਬੰਧੀ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਸ਼ਵ ਹਾਈਪਰ ਟੈਨਸ਼ਨ ਮਹੀਨੇ ਤਹਿਤ ਕੈਂਪਾਂ ਦੌਰਾਨ ਲੋਕਾਂ ਨੂੰ ਪਿੰਡਾਂ 'ਚ ਪਹੁੰਚ ਕੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਤੇ ਸਾਵਧਾਨੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ | ਬਲਾਕ ਐਕਸਟੈਨਸ਼ਨ ਐਜੂਕੇਟਰ ਸੁਨੀਲ ਦੇਵੀ ਨੇ ਦੱਸਿਆ ਕਿ ਬੱਚਿਆਂ ਨੂੰ ਨਮਕ ਤੇ ਘਿਉ ਸਹਿਤ ਤਲੇ ਹੋਏ ਪਕਵਾਨਾਂ ਤੋਂ ਇਲਾਵਾ ਫਾਸਟ ਫੂਡ ਵਗ਼ੈਰਾ ਤੋਂ ਪ੍ਰਹੇਜ਼ ਕਰਕੇ ਸੰਤੁਲਿਤ ਭੋਜਨ ਪ੍ਰਾਪਤ ਕਰਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ |

ਪਿਛਲੀ ਖ਼ਬਰ ਲੁਠੇੜੀ ਵਿਖੇ ਲਗਾਇਆ 10 ਦਿਨਾਂ ਗੁਰਮਤਿ ਗਿਆਨ ਤੇ ਵਿੱਦਿਅਕ ਸੈਮੀਨਾਰ ਸਮਾਪਤ <br/> ਅਗਲੀ ਖ਼ਬਰ ਰੂਪਨਗਰ ਵਿਖੇ ਜਗਨਨਾਥ ਯਾਤਰਾ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।