ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਲੁਠੇੜੀ ਦੇ ਗੁਰਦੁਆਰਾ ਸ਼ਹੀਦ ਸਿੰਘ ਵਿਖੇ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਤੇ ਗ੍ਰਾਮ ਪੰਚਾਇਤ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ 10 ਰੋਜ਼ਾ ਲਗਾਇਆ ਨਿਤਨੇਮ ਸੰਥਿਆ ਤੇ ਨੈਤਿਕ ਸਿੱਖਿਆ ਸੈਮੀਨਾਰ ਸਮਾਪਤ ਹੋ ਗਿਆ | ਆਖਰੀ ਦਿਨ ਪ੍ਰਸਿੱਧ ਢਾਡੀ ਗਿਆਨੀ ਬਲਬੀਰ ਸਿੰਘ ਰਸੀਲਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੇ ਜਥੇ ਨੇ ਜੋਸ਼ੀਲੇ ਪ੍ਰਸੰਗ ਸੁਣਾ ਕੇ ਬੱਚਿਆਂ ਨੂੰ ਬਾਣੀ ਤੇ ਇਤਿਹਾਸ ਨਾਲ ਜੋੜਿਆ | ਸੁਸਾਇਟੀ ਦੇ ਵੈਦ ਸਤਨਾਮ ਸਿੰਘ ਨੇ ਦੱਸਿਆ ਕਿ 10 ਦਿਨਾਂ ਸੈਮੀਨਾਰ 'ਚ ਬੱਚਿਆਂ ਨੂੰ ਗੁਰਮੁੱਖੀ ਲਿਪੀ ਦਾ ਗਿਆਨ ਤੇ ਮੁਹਾਰਨੀ ਸਮੇਤ ਨਿਤਨੇਮ ਪਾਠ ਸੰਥਿਆ, ਨੈਤਿਕ ਸਿੱਖਿਆ ਦਸ ਗੁਰੂ ਸਾਹਿਬਾਨ ਦੀ ਜੀਵਨੀ ਸਮੇਤ ਬਾਣੀ ਬਾਰੇ ਹੋਰ ਬਹੁਤ ਜਾਣਕਾਰੀ ਮੁਹੱਈਆ ਕਰਵਾਈ ਗਈ | ਅੱਜ ਆਖਰੀ ਦਿਨ ਜਥੇਦਾਰ ਹਰਬੰਸ ਸਿੰਘ ਕੰਧੋਲਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸੁਸਾਇਟੀ ਦੇ ਮੀਤ ਪ੍ਰਧਾਨ, ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਮਾਸਟਰ ਜਗਮੋਹਣ ਸਿੰਘ ਰਿਟਾ: ਮੈਨੇਜਰ, ਸ: ਸਤਨਾਮ ਸਿੰਘ ਮੋਰਿੰਡਾ, ਡਾ. ਰਾਜਪਾਲ ਸਿੰਘ ਚੌਧਰੀ, ਗੁਰਮੀਤ ਸਿੰਘ, ਗਿਆਨੀ ਹਰਫੂਲ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ, ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ, ਸਰਪੰਚ ਰੁਪਿੰਦਰ ਕੌਰ ਨੇ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ/ਸੈਮੀਨਾਰ ਬੱਚਿਆਂ ਨੂੰ ਗੁਣੀ ਇਨਸਾਨ ਬਣਾਉਣ 'ਚ ਸਹਾਈ ਹੁੰਦੇ ਹਨ | ਮੰਚ ਦੀ ਸੇਵਾ ਲੈਕਚਰਾਰ ਪਰਵਿੰਦਰ ਸਿੰਘ ਨੇ ਅਦਾ ਕੀਤੀ | ਕੈਂਪ ਦੌਰਾਨ ਧਰਮਜੀਤ ਸਿੰਘ ਰੋਮੀ ਕੰਗ ਨੇ ਲੰਗਰ ਦੀ ਸੇਵਾ ਨਿਭਾਈ | ਕੈਂਪ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰ ਜਗਜੀਤ ਸਿੰਘ ਮਾਨ, ਜਸਮਿੰਦਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ਜਗਮੋਹਣ ਸਿੰਘ ਕੰਗ, ਡਾ: ਅਮਨਦੀਪ ਸਿੰਘ, ਕਰਮਜੀਤ ਸਿੰਘ, ਐਕਸੀਅਨ ਗੁਰਚਰਨ ਸਿੰਘ ਥਰਮਲ ਪਲਾਂਟ ਰੂਪਨਗਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ |