16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

45ਵੀਂ ਬਾਲ ਭੰਗੜਾ ਵਰਕਸ਼ਾਪ ਦਾ ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਇਆ ਸਮਾਪਤੀ ਸਮਾਰੋਹ <br/>

ਅਜੀਤ ਡੈਸਕ 21-06-2025
ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਣ ਸਿੰਘ ਨਾਰੰਗ)-ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਭੰਗੜਾ ਸਿਖਲਾਈ ਕੇਂਦਰ ਵਲੋਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਸਥਾਨਕ ਅਨਾਜ ਮੰਡੀ ਵਿਚ 45ਵੀਂ ਭੰਗੜਾ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਕਰਵਾਇਆ, ਜਿਸ 'ਚ ਭੰਗੜਾ ਸਿੱਖਣ ਵਾਲੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ | ਭੰਗੜਾ ਕੋਚ ਕੁਲਜਿੰਦਰਜੀਤ ਸਿੰਘ ਬੰਬਰ ਦੀ ਨਿਰਦੇਸ਼ਨਾ ਹੇਠ ਲਗਾਈ ਵਰਕਸ਼ਾਪ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਯਮਨ ਗੋਇਲ ਐਸ. ਡੀ. ਓ. ਪਾਵਰਕਾਮ ਸ੍ਰੀ ਚਮਕੌਰ ਸਾਹਿਬ ਨੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਸਰਟੀਫਿਕੇਟ ਅਤੇ ਤਗਮਿਆਂ ਦੀ ਵੰਡ ਕੀਤੀ ਅਤੇ ਕਿਹਾ ਕਿ ਹਰ ਬੱਚੇ ਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਸੱਭਿਅਤਾ ਨੂੰ ਜਿਉਂਦਾ ਰੱਖ ਸਕਾਗੇ | ਇਸ ਮੌਕੇ ਮੰਚ ਦੇ ਵਾਈਸ ਪ੍ਰਧਾਨ ਕੈਪਟਨ ਹਰਪਾਲ ਸਿੰਘ ਸੰਧੂਆਂ ਵਲੋਂ ਧਾਰਮਿਕ ਕਵਿਤਾ 'ਤੇਗ ਰਾਣੀ ਸੀਸ ਮੰਗਦੀ' ਪੇਸ਼ ਕੀਤੀ ਗਈ ਅਤੇ ਭੰਗੜਾ ਵਰਕਸ਼ਾਪ ਸੰਬੰਧੀ ਬੰਬਰ ਨੇ ਚਾਨਣਾ ਪਾਇਆ ਕਿ ਇਹ ਵਰਕਸ਼ਾਪ 20 ਅਕਤੂਬਰ 1996 ਨੂੰ ਸ਼ੁਰੂ ਕੀਤੀ ਸੀ ਜੋ ਕਿ ਪਿੰਡਾਂ-ਪਿੰਡ, ਕਸਬੇ ਅਤੇ ਸ਼ਹਿਰ-ਸ਼ਹਿਰ ਚਲਦੀ ਹੋਈ ਹੁਣ ਤੱਕ 826 ਲੜਕੇ/ਲੜਕੀਆਂ ਨੂੰ ਭੰਗੜੇ ਨਾਲ ਜੋੜ ਚੁੱਕੀ ਹੈ | ਸਮਾਰੋਹ 'ਚ ਬਲਵੀਰ ਸਿੰਘ ਮੁੰਡੀਆਂ, ਤੇਜਪਾਲ ਸਿੰਘ ਸਿੱਧੂ, ਮਨਮੋਹਨ ਕੁਮਾਰ, ਹਰਪ੍ਰੀਤ ਸਿੰਘ ਮੰਡੀਆਂ, ਸਾਬਕਾ ਸਰਪੰਚ ਸੋਮ ਸਿੰਘ ਮੁੰਡੀਆਂ, ਬਲਜੀਤ ਸਿੰਘ ਬਸੀ ਗੁਜਰਾਂ, ਰਘਬੀਰ ਸਿੰਘ ਮੜੌਲੀ ਕਲਾਂ, ਹਰਦਿਆਲ ਸਿੰਘ ਸੰਧੂ, ਕੈਪਟਨ ਹਰਪਾਲ ਸਿੰਘ ਸੰਧੂਆਂ, ਦਲਜੀਤ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਇੰਦਰਜੀਤ ਕੌਰ, ਜਸਮੀਤ ਕੌਰ, ਰਿੰਪੀ ਵਰਮਾ, ਅਮਨਦੀਪ ਕੌਰ, ਬਲਜਿੰਦਰ ਕੌਰ, ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਜੰਗ ਜਾਰੀ, ਨਸ਼ੇ ਦੇ ਸੌਦਾਗਰਾਂ ਦਾ ਜੜੋਂ ਹੋਵੇਗਾ ਖਾਤਮਾ-ਕੂੰਨਰ <br/> ਅਗਲੀ ਖ਼ਬਰ ਲੁਠੇੜੀ ਵਿਖੇ ਲਗਾਇਆ 10 ਦਿਨਾਂ ਗੁਰਮਤਿ ਗਿਆਨ ਤੇ ਵਿੱਦਿਅਕ ਸੈਮੀਨਾਰ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।