11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਿਧਾਇਕ ਦਿਨੇਸ਼ ਚੱਢਾ ਵਲੋਂ ਸਤਲੁਜ ਨਾਲ ਲੱਗਦੇ ਪਿੰਡਾਂ ਬਸੀ ਤੇ ਸ਼ਾਹਪੁਰ ਦਾ ਕੀਤਾ ਵਿਸ਼ੇਸ਼ ਤੌਰ 'ਤੇ ਦੌਰਾ <br/>

ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡ ਬੱਸੀ ਅਤੇ ਸ਼ਾਹਪੁਰ ਦਾ ਦੌਰਾ ਕਰਕੇ ਬਰਸਾਤ ਸੰਬੰਧੀ ਜਾਇਜ਼ਾ ਲੈਂਦੇ ਵਿਧਾਇਕ ਦਿਨੇਸ਼ ਚੱਢਾ | ਤਸਵੀਰਾਂ : ਵਿੰਦਰਪਾਲ ਝਾਂਡੀਆਂ | <br/> 01-09-2025
ਨੂਰਪੁਰ ਬੇਦੀ, 31 ਅਗਸਤ (ਵਿੰਦਰਪਾਲ ਝਾਂਡੀਆਂ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਤਲੁਜ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਬਸੀ ਅਤੇ ਸ਼ਾਹਪੁਰ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਇਸ ਦੌਰਾਨ ਉਨਾਂ ਨੇ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਬਰਸਾਤ ਕਾਰਨ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਲ ਕੀਤੀ | ਉਨਾਂ ਨੇ ਸੰਤੁਸ਼ਟੀ ਜਤਾਈ ਕਿ ਦੋਵੇ ਪਿੰਡਾਂ ਵਿੱਚ ਕੁਝ ਪੱਧਰ ਤੱਕ ਫਸਲਾਂ ਜਮੀਨਾਂ ਅਤੇ ਪਾਪੂਲਰ ਦੀ ਖੇਤੀ ਦਾ ਨੁਕਸਾਨ ਜਰੂਰ ਹੋਇਆ ਲੇਕਿਨ ਇਸ ਦੇ ਬਾਵਜੂਦ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ | ਵਿਧਾਇਕ ਚੱਢਾ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਹਰ ਵਾਰ ਜਦੋਂ ਵੀ ਭਾਰੀ ਬਾਰਿਸ਼ ਹੁੰਦੀ ਸੀ, ਸਤਲੁਜ ਦਰਿਆ ਦਾ ਪਾਣੀ ਇਹਨਾਂ ਪਿੰਡਾਂ ਦੇ ਅੰਦਰ ਤੱਕ ਦਾਖਲ ਹੋ ਜਾਂਦਾ ਸੀ ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਸੀ | ਲੋਕਾਂ ਦੀ ਇਸ ਗੰਭੀਰ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਆਪ ਸਰਕਾਰ ਨੇ ਆਉਂਦਿਆਂ ਹੀ ਉਨ੍ਹਾਂ ਵੱਲੋਂ ਪਹਿਲਾਂ ਇਨ੍ਹਾਂ ਪਿੰਡਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ | ਇਸ ਅਧੀਨ ਲਗਭਗ 3.15 ਕਰੋੜ ਰੁਪਏ ਦੀ ਲਾਗਤ ਨਾਲ ਕ੍ਰੀਏਟ ਵਾਲ ਤਕਨੀਕ ਰਾਹੀਂ ਪਿੰਡਾਂ ਦੇ ਆਲੇ-ਦੁਆਲੇ ਮਜ਼ਬੂਤ ਡੰਗਿਆਂ ਦਾ ਨਿਰਮਾਣ ਕੀਤਾ ਗਿਆ | ਉਹਨਾਂ ਦੱਸਿਆ ਕਿ ਇਸ ਵਾਰ ਭਾਵੇਂ ਕਿ ਬਰਸਾਤ ਵੱਡੇ ਪੱਧਰ 'ਤੇ ਹੋਈ ਹੈ ਅਤੇ ਸਤਲੁਜ ਦਾ ਪਾਣੀ ਪਿੰਡ ਸ਼ਾਹਪੁਰ ਦੇ ਨੇੜਲੇ ਖੇਤਾਂ ਤੇ ਸੜਕ ਤੱਕ ਵੀ ਪਹੁੰਚ ਗਿਆ, ਪਰ ਡੰਗਿਆਂ ਦੀ ਮਜ਼ਬੂਤੀ ਕਾਰਨ ਪਾਣੀ ਪਿੰਡ ਦੇ ਅੰਦਰ ਦਾਖਲ ਨਹੀਂ ਹੋ ਸਕਿਆ | ਇਸ ਤੋਂ ਇਲਾਵਾ ਸਤਲੁਜ ਦੀ ਪੁੱਲ ਦੀ ਸੁਰੱਖਿਆ ਵੀ ਡੰਗੇ ਲੱਗਣ ਨਾਲ ਮਜਬੂਤ ਹੋਈ ਹੈ ,ਉੱਥੇ ਹੀ ਮੁੱਖ ਮਾਰਗ ਤੇ ਸਥਿਤ ਅਨੇਕਾਂ ਪਿੰਡਾਂ ਦੇ ਸ਼ਮਸ਼ਾਨ ਘਾਟ ਦੀ ਬਰਬਾਦੀ ਹੋਣ ਤੋਂ ਵੀ ਵੱਡਾ ਬਚਾ ਹੋ ਗਿਆ | ਇਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ | ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਹਰ ਸਾਲ ਬਰਸਾਤ ਦੇ ਦਿਨਾਂ ਵਿਚ ਸਤਲੁਜ ਦਰਿਆ ਦੇ ਪਾਣੀ ਕਾਰਨ ਪਿੰਡ ਵਿਚ ਪਾਣੀ ਦਾਖਲ ਹੋਣ ਨਾਲ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਸਨ | ਪਰੰਤੂ ਕਿਸੇ ਵੀ ਸਰਕਾਰ ਨੇ ਕਦੇ ਵੀ ਇਸ ਸੰਬੰਧੀ ਗੰਭੀਰਤਾ ਨਾਲ ਕਦਮ ਨਹੀਂ ਚੁੱਕਿਆ | ਹਾਲਾਂਕਿ ਜਦੋਂ ਤੋਂ ਹਲਕੇ ਦੇ ਵਿਧਾਇਕ ਵਜੋਂ ਐਡਵੋਕੇਟ ਦਿਨੇਸ਼ ਚੱਢਾ ਨੇ ਵਾਗਡੋਰ ਸੰਭਾਲੀ ਹੈ, ਉਹਨਾਂ ਵਲੋਂ ਇਸ ਗੰਭੀਰ ਮੁੱਦੇ ਨੂੰ ਤੁਰੰਤ ਹੱਲ ਕੀਤਾ ਗਿਆ ਅਤੇ ਮਜ਼ਬੂਤ ਡੰਗੇ ਲਗਵਾਏ ਗਏ | ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਾਰ ਦੀ ਬਰਸਾਤ ਨੇ ਸਾਬਤ ਕਰ ਦਿੱਤਾ ਹੈ ਕਿ ਡੰਗਿਆਂ ਦੇ ਕਾਰਨ ਪਿੰਡ ਪੂਰੀ ਤਰ੍ਹਾਂ ਸੁਰੱਖਿਅਤ ਹਨ | ਉਨਾਂ ਵਿਧਾਇਕ ਚੱਢਾ ਵਲੋਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਬਸੀ, ਹਰਦੇਵ ਸਿੰਘ, ਹਰਜਾਪ ਸਿੰਘ ਬਸੀ, ਜਗੀਰ ਸਿੰਘ , ਸਰਬਜੀਤ ਸਿੰਘ, ਇੰਦਰਜੀਤ ਸਿੰਘ, ਕਮਲਜੀਤ ਸਿੰਘ ਗਰੇਵਾਲ, ਸਰਬਜੀਤ ਸਿੰਘ ਗਰੇਵਾਲ, ਸੋਹਣ ਸਿੰਘ, ਹਰਦੇਵ ਸਿੰਘ,ਮਨਿੰਦਰ ਸਿੰਘ ਸ਼ਾਹਪੁਰ, ਜਗੀਰ ਸਿੰਘ ਢੀਡਸਾ, ਦੀਪੂ ਖਾਨ, ਸਤਨਾਮ ਸਿੰਘ ਨਾਗਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਣੀਮਹੇਸ਼ ਯਾਤਰਾ ਵਿਚ ਫਸੇ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਲਈ ਗੌਰਵ ਰਾਣਾ ਦੀ ਟੀਮ ਵਲੋਂ... ਅਗਲੀ ਖ਼ਬਰ ਨਿਕਾਸੀ ਬੰਦ ਹੋਣ ਕਰਕੇ ਕਰੀਬ 20 ਏਕੜ ਜ਼ਮੀਨ 'ਚ ਫ਼ਸਲ ਪ੍ਰਭਾਵਿਤ, ਨਿਕਾਸੀ ਰੋਕਣ ਲਈ ਪਿੰਡ ਦੇ ਦੋ ਵਸਨੀਕਾਂ 'ਤੇ ਪੀੜਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।