11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਣੀਮਹੇਸ਼ ਯਾਤਰਾ ਵਿਚ ਫਸੇ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਲਈ ਗੌਰਵ ਰਾਣਾ ਦੀ ਟੀਮ ਵਲੋਂ ਯਤਨ ਜਾਰੀ <br/>

ਮਣੀਮਹੇਸ਼ ਯਾਤਰਾ ਵਿਚ ਫਸੇ ਯਾਤਰੀਆਂ ਦੀ ਜਾਣਕਾਰੀ ਦਿੰਦੇ ਗੌਰਵ ਰਾਣਾ ਤੇ ਸਾਥੀ, ਮਣੀਮਹੇਸ਼ ਯਾਤਰਾ ਤੋਂ ਚੰਬੇ ਵੱਲ ਖ਼ਤਰਨਾਕ ਰਸਤੇ ਰਾਹੀਂ ਪੈਦਲ ਆ ਰਹੇ ਯਾਤਰੀ | ਤਸਵੀਰਾਂ: ਢੀਂਡਸਾ <br/> 01-09-2025
ਨੂਰਪੁਰ ਬੇਦੀ, 31 ਅਗਸਤ (ਹਰਦੀਪ ਸਿੰਘ ਢੀਂਡਸਾ)-ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਸਥਿਤ ਮਣੀਮਹੇਸ਼ ਦੀ ਯਾਤਰਾ ਲਈ ਰੂਪਨਗਰ ਜ਼ਿਲ੍ਹੇ ਤੋਂ ਗਏ ਲੋਕ ਜੋ ਪਹਾੜ ਖਿਸਕਣ ਕਾਰਨ ਰਸਤੇ ਵਿਚ ਫਸ ਗਏ ਹਨ,ਉਨ੍ਹਾਂ ਦੀ ਮਦਦ ਲਈ ਪੰਜਾਬ ਮੋਰਚੇ ਦੇ ਆਗੂ ਗੌਰਵ ਰਾਣਾ ਦੀ ਟੀਮ 3 ਗੱਡੀਆਂ ਲੈ ਕੇ ਸਹਾਇਤਾ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਵ ਰਾਣਾ ਤੇ ਉਨ੍ਹਾਂ ਦੇ ਸਾਥੀ ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ ਕਾਲਾ ਅਤੇ ਕਿ੍ਸ਼ਨ ਕੁਮਾਰ ਆਦਿ ਨੇ ਦੱਸਿਆ ਕਿ ਮਹੀਮਹੇਸ਼ ਦੇ ਰਸਤੇ ਵਿਚ ਲੈਂਡ ਸਲਾਈਡਿੰਗ ਹੋਣ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਰੀਬ 100 ਸ਼ਰਧਾਲੂ ਰਸਤੇ ਵਿਚ ਫਸ ਗਏ ਹਨ | ਜਿਹਨਾਂ ਵਿਚ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਿਤ 13 ਦੇ ਕਰੀਬ ਸ਼ਰਧਾਲੂ ਸਹੀ ਸਲਾਮਤ ਘਰ ਪਰਤ ਆਏ ਹਨ | ਜਦਕਿ ਬਿੰਦਰ ਵਰਮਾ ਅਤੇ ਮੋਹਨ ਲਾਲ ਸਾਬਕਾ ਪੰਚ ਨੂਰਪੁਰ ਬੇਦੀ ਦਾ ਆਪਣੇ ਪਰਿਵਾਰ ਸਮੇਤ 8 ਮੈਂਬਰੀ ਜਥਾ ਰਸਤੇ ਵਿਚ ਫਸੇ ਹੋਏ ਸਨ, ਜੋ ਕਿ ਹੁਣ ਚੰਬਾ ਤੱਕ ਸਹੀ ਸਲਾਮਤ ਪੁੱਜ ਗਏ ਹਨ | ਉਨ੍ਹਾਂ ਦੀ ਘਰ ਵਾਪਸੀ ਵੀ ਜਲਦ ਹੋ ਜਾਵੇਗੀ | ਗੌਰਵ ਰਾਣਾ ਨੇ ਦੱਸਿਆ ਕਿ ਮਣੀਮਹੇਸ਼ ਨੂੰ ਹਡਸਰ ਤੋਂ ਪੈਦਲ ਰਸਤਾ ਜਾਂਦਾ ਹੈ | ਪਰ ਹੁਣ ਚੰਬਾ ਤੋਂ ਹਡਸਰ ਦਾ ਰਸਤਾ ਵੀ ਖ਼ਰਾਬ ਹੋਣ ਕਾਰਨ ਯਾਤਰੀਆਂ ਨੂੰ ਬੜੀ ਮੁਸ਼ਕਿਲ ਪੈਦਲ ਚੱਲ ਕੇ ਚੰਬੇ ਤੱਕ ਪੁੱਜਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਟੇਟ ਡਿਜ਼ਾਸਟਰ ਰੈਸਕਿਯੂ ਫੋਰਸ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਚੰਬੇ ਤੋਂ ਹਡਸਰ ਦੇ ਰਸਤੇ ਵਿਚ ਨੈੱਟਵਰਕ ਸਮੱਸਿਆ, ਆਵਾਜਾਈ ਸਾਧਨਾਂ ਦੀ ਸਮੱਸਿਆ, ਪੈਟਰੋਲ ਦੀ ਕਮੀ ਸਮੇਤ ਹੋਰ ਸਮੱਸਿਆਵਾਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਗੱਡੀਆਂ ਵਿਚ ਰੂਪਨਗਰ ਸਮੇਤ ਹੋਰਨਾਂ ਜ਼ਿਲਿ੍ਹਆਂ ਦੇ ਲੋਕਾਂ ਨੂੰ ਲਿਆ ਕੇ ਆਪਣਾ ਯੋਗਦਾਨ ਪਾ ਆਏ ਹਨ |

ਪਿਛਲੀ ਖ਼ਬਰ ਅਧਿਕਾਰੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ 'ਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ <br/> ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਵਲੋਂ ਸਤਲੁਜ ਨਾਲ ਲੱਗਦੇ ਪਿੰਡਾਂ ਬਸੀ ਤੇ ਸ਼ਾਹਪੁਰ ਦਾ ਕੀਤਾ ਵਿਸ਼ੇਸ਼ ਤੌਰ 'ਤੇ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।