11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

ਮੀਡੀਆ ਕੋਪਸ ਵੱਲੋਂ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਹਾਜ਼ਰ ਹੋਰ | ਤਸਵੀਰ : ਚੌਧਰੀ ਧਰਮ ਪਾਲ <br/> 01-09-2025
ਸੁਖਸਾਲ, 31 ਅਗਸਤ (ਧਰਮ ਪਾਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਖਸਾਲ, ਭਲਾਣ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੇ ਬਾਰਵੀਂ ਕਲਾਸ ਦੇ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮੀਡੀਆ ਕੋਪਸ ਵਲੋਂ ਛੋਟੇਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਰਵਿੰਦਰ ਦਾਸ ਖਾਨਪੁਰ, ਬਾਬਾ ਗੋਪਾਲਾ ਨੰਦ ਪੱਸੀਵਾਲ, ਬਾਬਾ ਅਵਤਾਰ ਗਿਰੀ ਅਤੇ ਸਾਧਵੀ ਮੀਰਾਂ ਗਿਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਸੰਤ ਬਾਬਾ ਸੇਵਾ ਜੀ ਖਾਲਸਾ ਮਾਡਲ ਸਕੂਲ ਭੱਲੜੀ ਦੇ ਡਾਇਰੈਕਟਰ ਸੁੱਚਾ ਸਿੰਘ ਸਿੱਧੂ ਅਤੇ ਸੰਤ ਰਵਿੰਦਰ ਦਾਸ ਖਾਨਪੁਰ ਵਾਲਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਕੂਲ ਇੱਕ ਮੰਦਰ ਹੈ, ਜਿੱਥੇ ਬੱਚੇ ਪੜ੍ਹ, ਲਿਖ ਕੇ ਚੰਗੇ ਮੁਕਾਮ ਤੇ ਪਹੁੰਚਦੇ ਹਨ ਜਿਨ੍ਹਾਂ ਵਿੱਚ ਡਾਕਟਰ, ਇੰਜੀਨੀਅਰ, ਆਈ.ਪੀ.ਐਸ. ਅਫ਼ਸਰ ਅਤੇ ਹੋਰ ਵੀ ਬਹੁਤ ਵੱਡੇ ਮੁਕਾਮਾਂ ਤੇ ਪਹੁੰਚ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਚਮਕਾਉਂਦੇ ਹਨ | ਉਹਨਾਂ ਬੱਚਿਆਂ ਦੀ ਮਿਹਨਤ ਨੂੰ ਦੇਖਦੇ ਹੋਏ ਅਤੇ ਚੰਗੇ ਨੰਬਰ ਲੈਣ ਦੀ ਵਧਾਈ ਦਿੱਤੀ ਤੇ ਹੌਸਲਾ ਵਧਾਇਆ | ਇਸ ਮੌਕੇ ਮੈਡਮ ਰਜਨੀ ਵਲੋਂ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਗਈ ਅਤੇ ਉਨਾਂ ਇੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਅਸ਼ੋਕ ਮਨੋਚਾ, ਮੀਡੀਆ ਕੋਪਸ ਦੇ ਮੈਨੇਜਿੰਗ ਡਾਇਰੈਕਟਰ ਅਨੀਤਾ ਸ਼ਰਮਾ, ਐਡੀਟਰ ਸੁਧੀਰ ਸ਼ਰਮਾ, ਪਿ੍ੰਸੀਪਲ ਲਛਮੀ ਕਾਂਤ ਭਾਟੀਆ, ਡਾਕਟਰ ਰਜਨੀਸ਼ ਬੈਂਸ, ਜਗਜੀਤ ਸਿੰਘ ਜੱਗੀ ਹਾਜੀਪੁਰ, ਕੈਪਟਨ ਸਵਿਤਰ ਚੰਦ, ਜਗਮੋਹਣ ਸਿੰਘ, ਖਾਲਸਾ ਮਾਡਲ ਸਕੂਲ ਭੱਲੜੀ ਦੇ ਡਾਇਰੈਕਟਰ ਸੁੱਚਾ ਸਿੰਘ ਸਿੱਧੂ, ਬਾਬਾ ਗੋਪਾਲਾ ਨੰਦ, ਸੰਤ ਰਵਿੰਦਰ ਦਾਸ ਖਾਨਪੁਰ, ਬਾਬਾ ਅਵਤਾਰ ਗਿਰੀ, ਸਾਧਵੀ ਮੀਰਾਂ ਗਿਰੀ, ਐਡਵੋਕੇਟ ਵਨੀਤ, ਐਡਵੋਕੇਟ ਦੀਪਕ ਚੰਦੇਲ, ਪ੍ਰੇਮ ਸ਼ਰਮਾ, ਲੈਕ . ਅੰਮਿ੍ਤ ਸੈਣੀ, ਬਲਬੀਰ ਕੁਮਾਰ ਸ਼ਾਰਦਾ, ਗੁਰਵਿੰਦਰ ਸਿੰਘ ਸੰਧੂ ਤੋਂ ਇਲਾਵਾ ਵਿਦਿਆਰਥੀ ਉਹਨਾਂ ਦੇ ਮਾਪੇ ਅਤੇ ਪਿੰਡਾਂ ਦੇ ਮੋਹਤਵਰ ਪਤਵੰਤੇ ਹਾਜਰ ਸਨ |

ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਰੂਪਨਗਰ 'ਚ 200 ਸਾਈਕਲਿਸਟਾਂ ਨੇ ਕੱਢੀ ਸਾਈਕਲ ਰੈਲੀ <br/> ਅਗਲੀ ਖ਼ਬਰ ਸਤਨਾਮ ਸਿੰਘ ਨਾਗਰਾ ਹਲਕਾ ਰੂਪਨਗਰ ਤੋਂ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।