10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਹਿਕਾਰ ਭਾਰਤੀ ਵਲੋਂ ਤੀਸਰਾ ਪੰਜਾਬ ਪ੍ਰਦੇਸ਼ ਅਧਿਵੇਸ਼ਨ ਕਰਵਾਇਆ <br/>

ਸਮਾਗਮ ਦੌਰਾਨ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤੇ ਜਾਣ ਦੀ ਤਸਵੀਰ ਅਤੇ ਪ੍ਰਦਰਸ਼ਨੀਆਂ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ | ਤਸਵੀਰਾਂ: ਸ਼ਿਵ ਕੁਮਾਰ ਕਾਲੀਆ <br/> 01-09-2025
ਢੇਰ, 31 ਅਗਸਤ (ਸ਼ਿਵ ਕੁਮਾਰ ਕਾਲੀਆ)-ਅੱਜ ਸਹਿਕਾਰ ਭਾਰਤੀ ਵਲੋਂ ਆਪਣਾ ਤੀਸਰਾ ਪੰਜਾਬ ਪ੍ਰਦੇਸ਼ ਅਧਿਵੇਸ਼ਨ ਸਿਵਾਲਿਕ ਪੈਲਸ ਪਿੰਡ ਜਿੰਦਵੜੀ ਵਿਖੇ ਕਰਵਾਇਆ ਗਿਆ | ਇਸ ਸਮਾਗਮ ਦਾ ਉਦਘਾਟਨ ਯੋਤੀ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ, ਇਸ ਸਮਾਗਮ ਵਿਚ ਡਾਕਟਰ ਸਰਦਾਰ ਕੁਲਦੀਪ ਸਿੰਘ ਜਸੋਵਾਲ ਡਾਰੈਕਟਰ ਡਾਇਰੀ ਡਿਵੈਲਪਮੈਂਟ ਬੋਰਡ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਹ ਸਮਾਗਮ ਚਾਰ ਪੜਾਵਾਂ ਦੇ ਵਿਚ ਸਮਾਪਿਤ ਕੀਤਾ ਗਿਆ | ਇਨ੍ਹਾਂ ਚਾਰ ਪੜਾਵਾਂ ਦੇ ਵਿਚ ਲਲਿਤ ਗੋਇਲ ਚੀਫ ਡਾਇਰੈਕਟਰ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਭਾਰਤ ਸਰਕਾਰ ਚੰਡੀਗੜ੍ਹ, ਡੀ.ਐਨ. ਠਾਕਰ ਰਾਸ਼ਟਰੀ ਸਰਪ੍ਰਸਤ ਸਹਿਕਾਰ ਭਾਰਤੀ ਆਦੀ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਹਿਕਾਰ ਭਾਰਤੀ ਵਲੋਂ ਦੇਸ਼ ਦੇ ਲੋਕਾਂ ਦੀ ਭਲਾਈ ਦੇ ਲਈ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ | ਜਿਸ ਲਈ ਸਾਨੂੰ ਸਹਿਕਾਰ ਭਾਰਤੀ ਤੇ ਵੱਡਾ ਮਾਣ ਹੈ ਉਹਨਾਂ ਕਿਹਾ ਕਿ ਸਹਿਕਾਰ ਭਾਰਤੀ ਹਰ ਵਰਗ ਦੇ ਲੋਕਾਂ ਦੇ ਲਈ ਹਮੇਸ਼ਾ ਮਦਦ ਦੇ ਲਈ ਤਿਆਰ ਹੈ ਅਤੇ ਸਹਿਕਾਰ ਭਾਰਤੀ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿਚ ਇਹ ਕੰਮ ਕਰ ਰਿਹਾ ਹੈ | ਇਸ ਸਮਾਗਮ ਦੇ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਹੋਰ ਸੰਸਥਾਵਾਂ ਵਲੋਂ ਆਪਣੇ ਆਪਣੇ ਮਹਿਕਮੇ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ ਭਾਰੀ ਵਰਖਾ ਹੋਣ ਦੇ ਬਾਵਜੂਦ ਇਸ ਸਮਾਗਮ ਪ੍ਰਤੀ ਲੋਕਾਂ ਦਾ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਸਮਾਗਮ ਦੀ ਸਮਾਪਤੀ ਦੌਰਾਨ ਬਲਰਾਮ ਦਾਸ ਪ੍ਰਧਾਨ ਪੰਜਾਬ ਸਹਿਕਾਰ ਭਾਰਤੀ, ਟਿੱਕਾ ਜਸਵੀਰ ਚੰਦ ਜ਼ਿਲ੍ਹਾ ਪ੍ਰਧਾਨ ਸਹਿਕਾਰ ਭਾਰਤੀ, ਰਵਿੰਦਰ ਠਾਕਰ ਮਹਾ ਮੰਤਰੀ, ਪ੍ਰੇਮ ਭਾਰਦਵਾਜ ਜ਼ਿਲ੍ਹਾ ਮਹਾਂਮੰਤਰੀ ਰੂਪਨਗਰ ਵਲੋਂ ਆਪਣੇ ਸੰਬੋਧਨ ਵਿਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਅਤੇ ਧੰਨਵਾਦ ਆਖਿਆ ਗਿਆ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਵਲੋਂ ਸਮੂਹ ਪ੍ਰਬੰਧਕਾਂ ਅਤੇ ਹਾਜ਼ਰ ਲੋਕਾਂ ਨੂੰ ਅੱਜ ਦੇ ਸਮਾਗਮ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਥੇਦਾਰ ਮੋਹਣ ਸਿੰਘ ਡੂਮੇਵਾਲ ਸਾਬਕਾ ਚੇਅਰਮੈਨ ਵੇਰਕਾ ਮੋਹਾਲੀ, ਸਰਪੰਚ ਸੁਖਦੇਵ ਸਿੰਘ ਖਾਨਪੁਰ, ਜੈ ਕਿਸ਼ਨ ਭਾਰਦਵਾਜ ਜਿੰਦਵੜੀ, ਰਿੰਕੂ ਸਰਪੰਚ ਸੈਣੀ ਮਾਜਰਾ, ਜੈ ਕਿਸ਼ਨ ਸ਼ੈਂਟੀ, ਭਾਜਪਾ ਦੇ ਆਗੂ ਮੁਕੇਸ਼ ਨੱਢਾ ,ਮਨੋਹਰ ਲਾਲ ਖਨੇੜਾ ਸਾਬਕਾ ਸਰਪੰਚ, ਦਿਨੇਸ਼ ਸ਼ੁਕਲਾ, ਮਾਸਟਰ ਪਰਮਜੀਤ ਕੁਮਾਰ, ਮਾਸਟਰ ਵਿਕਾਸ ਸੋਨੀ, ਡਾਕਟਰ ਰਵਿੰਦਰ ਦੀਵਾਨ, ਸਤਦੇਵ ਕੁਮਾਰ ਜਾਂਦਲਾ, ਸੁਨੀਲ ਸ਼ੁਕਲਾ, ਕਿਸਾਨ ਹਰਜਾਬ ਸਿੰਘ ਢੇਰ, ਸੁਰਿੰਦਰ ਪਾਲ ਸਿੰਘ ਢੇਰ, ਮੱਖਣ ਸਿੰਘ ਸਰਪੰਚ ਢੇਰ, ਕਮਲ ਕੁਮਾਰ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |

ਪਿਛਲੀ ਖ਼ਬਰ ਸਿਡਨੀ ਮੈਰਾਥਨ 'ਚ ਨਵੇਂ ਰਿਕਾਰਡ ਸਥਾਪਿਤ ਅਗਲੀ ਖ਼ਬਰ ਹੜ੍ਹਾਂ ਦੀ ਮਾਰ ਦਾ ਕੁਦਰਤੀ ਸੰਕਟ ਝੱਲ ਰਹੇ ਪੰਜਾਬ ਨੂੰ ਬਚਾਉਣ ਲਈ ਸਮੂਹ ਪੰਜਾਬੀ ਇੱਕ ਦੂਜੇ ਦਾ ਸਾਥ ਦੇਣ - ਜਥੇਦਾਰ ਗੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।