03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜੁਆਇੰਟ ਰਜਿਸਟਰ ਸਹਿਕਾਰੀ ਸਭਾਵਾਂ ਡਵੀਜ਼ਨ ਪਟਿਆਲਾ ਵਲੋਂ ਦੀ ਬਾਗਾਂਵਾਲਾ ਬਹੁਮੰਤਵੀ ਸਹਿਕਾਰੀ ਸਭਾ ਦਾ ਅਚਨਚੇਤ ਦੌਰਾ <br/>

ਅਜੀਤ ਡੈਸਕ 22-09-2025
ਮੋਰਿੰਡਾ, 21 ਸਤੰਬਰ (ਪਿ੍ਤਪਾਲ ਸਿੰਘ)-ਦੀ ਬਾਗਾਂਵਾਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਿਟਡ ਮੋਰਿੰਡਾ ਦਾ ਕੁਲਦੀਪ ਕੁਮਾਰ ਜੁਆਇੰਟ ਰਜਿਸਟਰ ਸਹਿਕਾਰੀ ਸਭਾਵਾਂ ਡਵੀਜ਼ਨ ਪਟਿਆਲਾ ਨੇ ਅਚਨਚੇਤ ਦੌਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਸਤੀਸ਼ ਕੁਮਾਰ ਡੋਰਾ ਨੇ ਦੱਸਿਆ ਕਿ ਜੁਆਇੰਟ ਰਜਿਸਟਰ ਸਹਿਕਾਰੀ ਸਭਾਵਾਂ ਡਵੀਜ਼ਨ ਪਟਿਆਲਾ ਨੇ ਸਭਾ ਦਾ ਰਿਕਾਰਡ ਦੇਖਿਆ ਅਤੇ ਸਭਾ ਦੇ ਪ੍ਰਧਾਨ ਮੰਤਰੀ ਜਨ ਅÏਸ਼ਧੀ ਕੇਂਦਰ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਕੰਗ ਸਮੇਤ ਸਮੂਹ ਡਾਇਰੈਕਟਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਜੇਕਰ ਅਜਿਹੇ ਕਾਰਜ ਹਰੇਕ ਸਭਾ ਵਿਚ ਹੋਣ ਲੱਗ ਜਾਣ ਤਾਂ ਸਭਾਵਾਂ ਨਵੀਆਂ ਪੁਲਾਂਗਾ ਪੁੱਟ ਸਕਦੀਆਂ ਹਨ | ਇਸਤੋਂ ਪਹਿਲਾਂ ਦੀ ਬਾਗਾਂਵਾਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਿਟਡ ਮੋਰਿੰਡਾ ਦੇ ਪ੍ਰਧਾਨ ਦੀ ਅਗਵਾਈ ਵਿਚ ਜੁਆਇੰਟ ਰਜਿਸਟਰ ਸਹਿਕਾਰੀ ਸਭਾਵਾਂ ਡਵੀਜ਼ਨ ਪਟਿਆਲਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਭਾ ਦੇ ਸਕੱਤਰ ਸਤੀਸ਼ ਕੁਮਾਰ ਡੋਰਾ, ਇੰਸਪੈਕਟਰ ਸ਼ੈਫਕ, ਅਤੇ ਰਾਹੁਲ ਏ. ਆਰ. ਸਰਕਲ ਸ਼੍ਰੀ ਚਮਕੌਰ ਸਾਹਿਬ ਨੇ ਉਨ੍ਹਾਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਨੂੰ ਕਿਹਾ | ਇਸ ਮੌਕੇ ਸਭਾ ਦੇ ਡਾਇਰੈਕਟਰ ਜਰਨੈਲ ਸਿੰਘ ਮੰਡੇਰ, ਜਗਦੀਪ ਸਿੰਘ ਗੋਲਡੀ, ਰਾਜੇਸ਼ ਕੁਮਾਰ ਰਾਣਾ, ਸੁਖਦੇਵ ਸਿੰਘ ਮਾਵੀ ਮੀਤ ਪ੍ਰਧਾਨ, ਮੋਹਣ ਸਿੰਘ, ਹਰਜਿੰਦਰ ਸਿੰਘ ਛਿੱਬਰ ਅਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵ. ਸੰਤ ਰਾਮ ਵਸ਼ਿਸ਼ਟ ਦੀ ਆਤਮਿਕ ਸ਼ਾਂਤੀ ਲਈ ਸ਼ੋਕ ਸਭਾ ਕਰਵਾਈ <br/> ਅਗਲੀ ਖ਼ਬਰ ਪਿੰਡ ਡੂਮਛੇੜੀ ਵਿਖੇ ਕੁਸ਼ਤੀ ਦੰਗਲ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।