ਨੂਰਪੁਰ ਬੇਦੀ, 16 ਅਕਤੂਬਰ (ਹਰਦੀਪ ਸਿੰਘ ਢੀਡਸਾ)-ਪੀਰ ਬਾਬਾ ਜਿੰਦਾ ਸ਼ਹੀਦ ਟੈਕਸੀ ਸਟੈਂਡ ਨੂਰਪੁਰ ਬੇਦੀ ਦੇ ਮੈਂਬਰ ਪੰਜਾਬ ਸਿੰਘ ਫੁੰਮਣ ਜਿਨ੍ਹਾਂ ਦੀ ਬੀਤੇ ਦਿਨੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਦੀ ਟੈਕਸੀ ਯੂਨੀਅਨ ਵਲੋਂ ਆਰਥਿਕ ਮਦਦ ਕੀਤੀ ਗਈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀਰ ਬਾਬਾ ਜਿੰਦਾ ਸ਼ਹੀਦ ਟੈਕਸੀ ਸਟੈਂਡ ਨੂਰਪੁਰ ਬੇਦੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਸਿੰਘ ਫੁੰਮਣ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਪੀਰ ਬਾਬਾ ਜਿੰਦਾ ਸ਼ਹੀਦ ਟੈਕਸੀ ਸਟੈਂਡ ਨੂਰਪੁਰ ਬੇਦੀ ਆਜ਼ਾਦ ਟੈਕਸੀ ਯੂਨੀਅਨ ਰੋਪੜ ਬਿੰਗ ਅਤੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵਿੰਗ ਵਲੋਂ ਉਸਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਗਈ | ਇਸ ਮੌਕੇ ਆਜ਼ਾਦ ਟੈਕਸੀ ਸਟੈਂਡ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਬੋਪਾ ਰਾਏ ਅਜੇ ਨਵਾਂ ਸ਼ਹਿਰ ਮਨਦੀਪ ਸਿੰਘ ਨਵਾਂ ਸ਼ਹਿਰ ਆਜ਼ਾਦ ਟੈਕਸੀ ਸਟੈਂਡ ਯੂਨੀਅਨ ਦੇ ਪ੍ਰਧਾਨ ਸੋਹਣ ਸਿੰਘ ਜੱਸੀ ਕਾਲੋ ਚੰਨੀ ਟਿੱਬਾ ਨੰਗਲ ਬਿੰਦਰ ਭਗਲ ਅਤੇ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ |