14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੈਕਟਰ-45 'ਚ ਬੂਟਿਆਂ 'ਚੋਂ ਮਿਲਿਆ ਨਵਜੰਮਿਆ ਬੱਚਾ, ਅਣਪਛਾਤੇ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 17-10-2025
ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)-ਸ਼ਹਿਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਹੋਰ ਘਟਨਾ ਸਾਹਮਣੇ ਆਈ ਹੈ | ਸੈਕਟਰ-34 ਪੁਲਿਸ ਥਾਣੇ ਨੇ ਬੀ. ਐੱਨ. ਐੱਸ. ਦੀ ਧਾਰਾ 94 ਤਹਿਤ ਮਾਮਲਾ ਉਦੋਂ ਦਰਜ ਕੀਤਾ, ਜਦੋਂ ਇਕ ਨਵਜੰਮੇ ਬੱਚੇ ਦੇ ਸੈਕਟਰ-45 ਸੀ/ਡੀ ਮੋੜ 'ਤੇ ਬੂਟਿਆਂ ਵਿਚ ਲਾਵਾਰਸ ਤੌਰ 'ਤੇ ਮਿਲਣ ਦੀ ਸੂਚਨਾ ਮਿਲੀ ਸੀ | ਇਹ ਮਾਮਲਾ ਮੋਨੂ ਕੁਮਾਰ ਵਾਸੀ ਬੁੜੈਲ ਸੈਕਟਰ-45 ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ 15 ਅਕਤੂਬਰ ਨੂੰ ਸੈਕਟਰ 45 ਸੀ/ਡੀ ਟਰਨ ਦੇ ਨੇੜੇ ਬੂਟਿਆਂ ਵਿਚ ਇਕ ਨਵਾਂ ਜੰਮਿਆ ਬੱਚਾ ਪਿਆ ਹੋਇਆ ਦੇਖਿਆ, ਜਿਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਖ਼ਿਲਾਫ਼ ਬੱਚਾ ਸੁੱਟਣ ਅਤੇ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇਕ ਘਟਨਾ ਸੈਕਟਰ-3 ਥਾਣੇ ਦੇ ਹੱਦ 'ਚ ਸਾਹਮਣੇ ਆਈ ਸੀ, ਜਿੱਥੇ 9 ਸਤੰਬਰ ਨੂੰ ਸੈਕਟਰ-9 'ਚੋਂ ਦੋ ਦਿਨ ਦਾ ਪ੍ਰੀਮੇਚਰ ਬੱਚਾ ਬਰਾਮਦ ਕੀਤਾ ਗਿਆ ਸੀ | ਉਸ ਮਾਮਲੇ ਵਿਚ ਬੱਚੇ ਦੇ ਮਾਤਾ ਪਿਤਾ ਨੂੰ ਟਰੇਸ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਸੀ |

ਪਿਛਲੀ ਖ਼ਬਰ ਟੋਯੋਟਾ ਕਿਰਲੋਸਕਰ ਮੋਟਰ ਨੇ ਨਵੇਂ ਟੋਯੋਟਾ ਮੋਬਿਲਿਟੀ ਸਲਿਊਸ਼ਨਜ਼ ਆਉਟਲੈੱਟ ਦੇ ਨਾਲ ਪਹਿਲਾਂ ਤੋਂ ਮਾਲਕੀ ਵਾਲੀਆਂ ਕਾਰਾਂ... ਅਗਲੀ ਖ਼ਬਰ ਲੁਠੇੜੀ ਸਕੂਲ 'ਚ ਗਣਿਤ ਤੇ ਸਾਇੰਸ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।