ਖਰੜ, 17 ਅਕਤੂਬਰ (ਗੁਰਮੁੱਖ ਸਿੰਘ ਮਾਨ)-ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਜਿਥੇ ਹੱਡੀਆਂ ਦੇ ਰੋਗਾਂ ਤੇ ਬਵਾਸੀਰ ਦੇ ਇਲਾਜ ਲਈ ਮਾਨਤਾ ਹਾਸਿਲ ਕਰ ਚੁੱਕਾ ਹੈ, ਉਥੇ ਹੀ ਹਸਪਤਾਲ ਨੇ ਇਕ ਹੋਰ ਉਪਲੱਬਧੀ ਹਾਸਿਲ ਕਰਦਿਆਂ 65 ਸਾਲਾ ਬਜ਼ੁਰਗ ਅਸ਼ੋਕ ਕੁਮਾਰ ਦੀ ਰੀੜ੍ਹ ਦੀ ਹੱਡੀ ਦਾ ਪੁਰਾਣਾ ਦਰਦ ਠੀਕ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ | ਇਸ ਸੰਬੰਧੀ ਮਰੀਜ਼ ਅਸ਼ੋਕ ਕੁਮਾਰ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ 'ਚ ਦਰਦ ਹੋਣ ਕਾਰਨ ਉਹ ਪਿਛਲੇ 4 ਸਾਲਾਂ ਤੋਂ ਕੰਮ ਕਰਨ ਤੋਂ ਅਸਮਰੱਥ ਸੀ | ਉਸ ਦੀ ਖੱਬੀ ਲੱਤ ਵਿਚ ਪਹਿਲਾਂ ਦਰਦ ਹੋਣਾ ਸ਼ੁਰੂ ਹੋਇਆ ਤੇ ਬਾਅਦ 'ਚ ਲੱਤ ਸੁੰਨ੍ਹ ਰਹਿਣ ਲੱਗ ਪਈ | ਉਹ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਗਿਆ, ਜਿਥੇ ਉਸ ਰਾਡ ਪੁਆਉਣ ਦੀ ਸਲਾਹ ਦਿੱਤੀ ਗਈ, ਪਰ ਡਰ ਕਾਰਨ ਉਸ ਨੇ ਇਨਕਾਰ ਕਰ ਦਿੱਤਾ | ਇਸੇ ਦੌਰਾਨ ਉਸ ਨੂੰ ਕਿਸੇ ਜਾਣਕਾਰ ਤੋਂ ਅਰਜਨ ਆਯੂਰਵੈਦਿਕ ਹਸਪਤਾਲ ਰੋਪੜ ਬਾਰੇ ਪਤਾ ਚੱਲਿਆ, ਜਿਸ ਤੋਂ ਬਾਅਦ ਉਹ ਆਪਣੇ ਇਲਾਜ ਲਈ ਐੱਮ. ਡੀ. ਡਾ. ਸ਼ਰਮਾ ਕੋਲ ਆਏ ਅਤੇ ਉਨ੍ਹਾਂ ਚੰਗੀ ਤਰ੍ਹਾਂ ਚੈੱਕਅਪ ਕਰਨ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਦਵਾਈ ਆਦਿ ਦਿੱਤੀ | ਉਨ੍ਹਾਂ ਦੱਸਿਆ ਕਿ ਹੁਣ ਉਸ ਦਾ ਇਲਾਜ ਚੱਲਦੇ ਨੂੰ 7 ਮਹੀਨੇ ਹੋ ਗਏ ਹਨ ਅਤੇ ਉਹ ਬਿਲਕੁੱਲ ਠੀਕ ਹੈ | ਉਨ੍ਹਾਂ ਡਾ. ਸ਼ਰਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਇਲਾਜ ਸਦਕਾ ਉਹ ਤੁਰਨ ਯੋਗਾ ਹੋ ਗਿਆ ਹੈ | 17 ਐਮਓਐਚ 07