15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪ੍ਰਭਾਤ ਫੇਰੀਆਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਸੰਬੰਧੀ ਸੰਗਤ ਨੂੰ ਕੀਤਾ ਜਾ ਰਿਹਾ ਜਾਗਰੂਕ- ਭਾਈ ਚਾਵਲਾ <br/>

ਅਜੀਤ ਡੈਸਕ 18-10-2025
ਢੇਰ, 17 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਵਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਈਆਂ ਪ੍ਰਭਾਤ ਫੇਰੀਆਂ ਵੱਖ-ਵੱਖ ਪਿੰਡਾਂ ਵਿਚੋਂ ਹੁੰਦੀਆਂ ਹੋਈਆਂ ਖਮੈੜਾ, ਮਹੈਣ, ਦੱਸਗਰਾਈ, ਅਤੇ ਖ਼ਾਨਪੁਰ ਆਦਿ ਪਿੰਡਾਂ ਵਿਖੇ ਪੁੱਜੀ, ਜਿੱਥੇ ਪਿੰਡ ਵਾਸੀਆਂ ਵਲੋਂ ਸ਼ਰਧਾ ਤੇ ਭਾਵਨਾ ਨਾਲ ਸੁਆਗਤ ਕੀਤਾ | ਇਸ ਮੋਕੇ ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਚਾਵਲਾ ਨੇ ਕਿਹਾ ਕਿ ਇਲਾਕੇ ਦੀਆਂ ਸੰਗਤ ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਹੋਣ ਵਾਲੇ ਸ਼ਹੀਦੀ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ | ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ | ਜਿੱਥੇ ਉਨ੍ਹਾਂ ਦੀ ਸੇਵਾ ਲਈ ਸਾਨੂੰ ਤਤਪਰ ਹੋਣ ਦੀ ਲੋੜ ਹੈ, ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਸੰਗਤ ਨੂੰ ਪੇ੍ਰਰਨਾ ਕਰਦਿਆਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਮੋਕੇ ਬਹੁਤ ਵੱਡੀਆਂ ਸੇਵਾਵਾਂ ਕਰਨ ਵਾਲਿਆਂ ਹੋਣਗੀਆਂ ਜਿਨ੍ਹਾਂ ਵਿਚ ਲੰਗਰਾਂ ਦੀ ਸੇਵਾ, ਪਾਣੀ ਦੀ ਸੇਵਾ, ਝਾੜੂ ਦੀ ਸੇਵਾ, ਜੋੜਿਆਂ ਦੀ ਸੇਵਾ ਆਦਿ ਮੁੱਖ ਹਨ ਸੰਗਤਾਂ ਜੱਥੇ ਬਣਾ ਕੇ ਇੰਨਾ ਸੇਵਾਵਾਂ ਵਿਚ ਹਿੱਸਾ ਲੈਣ ਲਈ ਪਹੁੰਚਣ | ਇਸ ਮੌਕੇ ਸਰਪੰਚ ਜਸਵੀਰ ਸਿੰਘ ਢੇਰ, ਸੁਰਿੰਦਰ ਸਿੰਘ ਮਟੌਰ, ਬਾਬਾ ਮਲਕੀਤ ਸਿੰਘ, ਗੁਰਨਾਮ ਸਿੰਘ ਮਿਸਤਰੀ ਖਮੈੜਾ, ਸਰੂਪ ਸਿੰਘ, ਗਿਆਨ ਸਿੰਘ ਫ਼ੌਜੀ, ਮਦਨ ਸਿੰਘ ਮਹੈਣ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਪ੍ਰਧਾਨ ਗੁਲਜ਼ਾਰ ਸਿੰਘ ਦੱਸ ਗਰਾਈ, ਨੰਬਰਦਾਰ ਗੁਰਜਿੰਦਰ ਸਿੰਘ, ਦਰਸ਼ਨ ਸਿੰਘ, ਸਾਬਕਾ ਪੰਚ ਸੁਰਿੰਦਰ ਸਿੰਘ, ਗੁਰਬਖ਼ਸ਼ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ ਖ਼ਾਨਪੁਰ, ਮਲਕੀਤ ਸਿੰਘ, ਹਰਮਿੰਦਰ ਸਿੰਘ, ਗਿਆਨੀ ਕਿ੍ਸ਼ਨ ਸਿੰਘ, ਅਜੈਬ ਸਿੰਘ, ਅਜਮੇਰ ਸਿੰਘ, ਚੰਨਣ ਸਿੰਘ, ਲਸ਼ਮਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਨੌਸਰਬਾਜ਼ ਸਾਬਕਾ ਸੈਨਿਕ ਨੂੰ ਸੰਮੋਹਿਤ ਕਰ ਕੇ ਸਵਾ ਲੱਖ ਦੇ ਗਹਿਣੇ ਲੁੱਟ ਕੇ ਫ਼ਰਾਰ <br/> ਅਗਲੀ ਖ਼ਬਰ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਰੀੜ੍ਹ ਦੀ ਹੱਡੀ ਦਾ ਪੁਰਾਣਾ ਦਰਦ ਹੋਇਆ ਠੀਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।