ਨੂਰਪੁਰ ਬੇਦੀ, 17 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਖੇਤਰ ਦੇ ਪਿੰਡ ਕਰਤਾਰਪੁਰ ਦੇ ਇਕ 75 ਸਾਲਾ ਬਜ਼ੁਰਗ ਸਾਬਕਾ ਸੂਬੇਦਾਰ ਮੇਜਰ ਤਰਸੇਮ ਲਾਲ ਨੂੰ 3 ਨੌਸਰਬਾਜ਼ ਜਿਨ੍ਹਾਂ 'ਚ 2 ਪੁਰਸ਼ ਤੇ 1 ਅÏਰਤ ਸ਼ਾਮਲ ਸੀ, ਘਰ 'ਚ ਸੁੱਖ ਸ਼ਾਂਤੀ ਬਣੇ ਰਹਿਣ ਦਾ ਚਮਤਕਾਰ ਦਿਖਾ ਕੇ ਸਵਾ ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ | ਬਜ਼ੁਰਗ ਤਰਸੇਮ ਨੇ ਦੱਸਿਆ ਕਿ ਬੀਤੇ ਦਿਨ ਉਹ ਸਾਬਕਾ ਕੈਪਟਨ ਸਵ. ਹੇਮਰਾਜ ਦੀ ਪਤਨੀ ਨਾਲ ਕਿਸੀ ਕੰਮ ਲਈ ਨੂਰਪੁਰ ਬੇਦੀ ਵਿਖੇ ਬੈਂਕ 'ਚ ਗਿਆ ਹੋਇਆ ਸੀ | ਜਦੋਂ ਉਹ ਵਾਪਸ ਮੋਟਰਸਾਈਕਲ 'ਤੇ ਘਰ ਪਰਤ ਰਹੇ ਸਨ ਤਾਂ ਪਿੰਡ ਗੁਰਸੇਵਾਲ ਲਾਗੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੇ ਅÏਰਤ ਨੇ ਉਨ੍ਹਾਂ ਨੂੰ ਰੋਕ ਕੇ ਆਖਿਆ ਕਿ ਇਕ ਬਾਬਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ | ਇਸ ਦੌਰਾਨ ਖੇਤਾਂ 'ਚੋਂ ਬਾਬੇ ਦੇ ਪਹਿਰਾਵੇ 'ਚ ਨਿਕਲ ਕੇ ਆਏ ਵਿਅਕਤੀ ਨੇ ਆਪਣੇ ਹੱਥਾਂ 'ਚ ਫੜੇ ਇਕ ਰੁਮਾਲ 'ਚ ਉਸਨੂੰ ਆਪਣੀ ਸੋਨੇ ਦੀ 8 ਗ੍ਰਾਮ ਦੀ ਅੰਗੂਠੀ ਤੇ ਚਾਂਦੀ ਦਾ 5 ਤੋਲੇ ਦਾ ਕੜਾ ਖੋਲ੍ਹ ਕੇ ਰੱਖਣ ਲਈ ਕਿਹਾ | ਉਪਰੰਤ ਤਿੰਨੋਂ ਨੌਸਰਬਾਜ ਉਸਨੂੰ ਇਹ ਕਹਿੰਦੇ ਹੋਏ ਰੁਮਾਲ ਫੜਾ ਕੇ ਚਲੇ ਗਏ ਕਿ ਇਸ ਨਾਲ ਉਸਦੇ ਘਰ 'ਚ ਸ਼ਾਂਤੀ ਰਹੇਗੀ | ਮਗਰ ਸੰਮੋਹਿਤ ਹੋਣ ਤੋਂ ਬਾਅਦ ਜਦੋਂ ਸਾਬਕਾ ਸੈਨਿਕ ਨੇ ਹੋਸ਼ ਆਉਣ 'ਤੇ ਕੁੱਝ ਦੂਰੀ 'ਤੇ ਮੋਟਰਸਾਈਕਲ ਰੋਕ ਕੇ ਰੁਮਾਲ ਚੈੱਕ ਕੀਤਾ ਤਾਂ ਉਸ ਵਿਚ ਕੇਵਲ 4 ਪੱਥਰ ਸਨ, ਜਦਕਿ ਗਹਿਣੇ ਗ਼ਾਇਬ ਸਨ | ਬਜ਼ੁਰਗ ਸੈਨਿਕ ਨੇ ਦੱਸਿਆ ਕਿ ਉਸਨੇ ਆਪਣੇ ਪੱਧਰ 'ਤੇ ਵੀ ਉਕਤ ਲੁਟੇਰਿਆਂ ਦੀ ਤਲਾਸ਼ ਕੀਤੀ ਤੇ ਕੁੱਝ ਵੀ ਪਤਾ ਨਾ ਚੱਲਣ 'ਤੇ ਪੁਲਿਸ ਥਾਣੇ ਵਿਖੇ ਲਿਖਤ ਸ਼ਿਕਾਇਤ ਕੀਤੀ | ਥਾਣਾ ਦੇ ਤਫ਼ਤੀਸ਼ੀ ਅਫ਼ਸਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਕਤ ਸ਼ਿਕਾਇਤ ਹਾਸਿਲ ਹੋਈ ਹੈ ਤੇ ਉਹ ਜਗ੍ਹਾ-ਜਗ੍ਹਾ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਰਹੇ ਹਨ |