ਪੁਰਖਾਲੀ, 17 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਅਨਾਜ ਮੰਡੀ ਰਾਮਪੁਰ-ਪੁਰਖਾਲੀ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਮੰਡੀ 'ਚ ਫ਼ਸਲ 'ਤੇ ਲਗਾਇਆ ਜਾ ਰਿਹਾ ਕੱਟ ਮੌਕੇ 'ਤੇ ਫੜਿਆ | ਇਸ ਦੌਰਾਨ ਉਨ੍ਹਾਂ ਵਲੋਂ ਡੀ.ਐੱਫ. ਐੱਸ. ਸੀ ਕਿਮੀ ਵਨੀਤ ਕੌਰ ਸੇਠੀ, ਡੀ. ਐਮ. ਪਨਸਪ ਹਰਜੀਤ ਸਿੰਘ, ਏ. ਐੱਫ. ਐੱਸ. ਓ. ਰੇਨੂੰਕਾ, ਡੀ. ਐੱਮ. ਓ. ਸੁਰਿੰਦਰਪਾਲ ਸਿੰਘ ਆਦਿ ਅਧਿਕਾਰੀਆਂ ਨੂੰ ਮੌਕੇ 'ਤੇ ਸੱਦ ਕੇ ਕਾਰਵਾਈ ਦੀ ਹਦਾਇਤ ਕੀਤੀ | ਝੋਨੇ ਦੀ ਫ਼ਸਲ ਨੂੰ ਲਗਾਏ ਜਾ ਰਹੇ ਕੱਟ ਨੂੰ ਲੈ ਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਕਿਸਾਨਾਂ ਦੀ ਹੋ ਰਹੀ ਲੁੱਟ ਬਰਦਾਸ਼ਤ ਨਹੀਂ ਹੋਵੇਗੀ | ਇਸ ਮੌਕੇ ਉਨ੍ਹਾਂ ਵਲੋਂ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਮੰਡੀ ਦੇ ਸਾਰੇ ਆੜਤੀਆਂ ਨੇ ਵਿਧਾਇਕ ਐਡਵੋਕੇਟ ਚੱਢਾ ਤੋਂ ਇਸ ਲੁੱਟ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਵਿਧਾਇਕ ਚੱਢਾ ਨੇ ਫਸਲ ਤੇ ਲੱਗ ਰਹੇ ਕੱਟ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਮੌਕੇ ਤੇ ਮੌਜੂਦ ਅਫ਼ਸਰਾਂ ਦੀ ਕਲਾਸ ਲਗਾਈ ਅਤੇ ਕੱਟ ਦੇ ਨਾਮ ਤੇ ਹੋ ਰਹੀ ਲੁੱਟ ਦੀ ਜਵਾਬਦੇਹੀ ਕੀਤੀ | ਇਸ ਮੌਕੇ ਡੀ.ਐੱਫ. ਅੱੈਸ. ਸੀ. ਕਿਮੀ ਵਨੀਤ ਕੌਰ ਸੇਠੀ ਨੇ ਮੌਕੇ 'ਤੇ ਅਫ਼ਸਰਾਂ ਨੂੰ ਕਿਹਾ ਕਿ ਉਹ ਮੰਡੀ ਦੇ ਆੜ੍ਹਤੀਆਂ ਦੇ ਬਿਆਨ ਲੈ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭੇਜਣ ਜਿਸ 'ਤੇ ਸਬੰਧਿਤ ਫਰਮ ਖਿਲਾਫ ਸਖ਼ਤ ਐਕਸ਼ਨ ਲੈਣਗੇ | ਇਸ ਮੌਕੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਐਫ. ਓ. ਰਜੀਵ ਸੋਨੀ, ਇੰਸਪੈਕਟਰ ਅਮਨਦੀਪ ਸਿੰਘ, ਮੰਡੀ ਸੁਪਰਵਾਈਜਰ ਅੰਮਿ੍ਤਪਾਲ ਸਿੰਘ, ਆੜ੍ਹਤੀ ਮੇਜਰ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ, ਹਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ |