ਨੂਰਪੁਰ ਬੇਦੀ, 17 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)- ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਸ੍ਰੀ ਰਾਮ, ਮਾਤਾ ਸੀਤਾ, ਲਛਮਣ ਅਤੇ ਭਗਵਾਨ ਹਨੂਮਾਨ ਜੀ ਦੇ ਰੂਪਾਂ 'ਚ ਸਜਾਏ ਗਏ | ਉਨ੍ਹਾਂ ਦੀ ਭਗਤੀਮਈ ਪ੍ਰਸਤੁਤੀ ਨੇ ਸਾਰੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ | ਬੱਚਿਆਂ ਨੇ ਸਜੀ-ਧਜੀ ਪੋਸ਼ਾਕਾਂ ਪਹਿਨ ਕੇ ਆਪਣੀ ਅਦਾਕਾਰੀ ਰਾਹੀਂ ਸੰਦੇਸ਼ ਦਿੱਤਾ ਕਿ ਦੀਵਾਲੀ ਸਚਾਈ ਦੀ ਝੂਠ 'ਤੇ ਜਿੱਤ ਅਤੇ ਚਾਨਣ ਦਾ ਤਿਉਹਾਰ ਹੈ | ਇਸ ਤੋਂ ਪਹਿਲਾ ਸਵੇਰ ਦੀ ਸਭਾ 'ਚ ਵਿਦਿਆਰਥੀਆਂ ਵਲੋਂ ਦੀਵਾਲੀ 'ਤੇ ਪਟਾਕੇ ਨਾ ਚਲਾਉਣ ਤੇ ਮਿੱਤਰ ਦੀਵਾਲੀ ਮਨਾਉਣ ਦਾ ਪ੍ਰਣ ਲਿਆ ਗਿਆ | ਸਕੂਲ ਦੇ ਪਿ੍ੰਸੀਪਲ ਮੈਡਮ ਦੀਪਿਕਾ ਪੁਰੀ ਅਤੇ ਮੈਡਮ ਅਨੂ ਕੌਸ਼ਲ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਨੇਕੀ, ਸਚਾਈ ਅਤੇ ਮਿਲਜੁਲ ਕੇ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਦੀਵੇ ਸਿਰਫ਼ ਘਰਾਂ ਵਿਚ ਹੀ ਨਹੀਂ, ਸਗੋਂ ਦਿਲਾਂ ਵਿਚ ਵੀ ਜਗਾਉਣੇ ਚਾਹੀਦੇ ਹਨ | ਸਕੂਲ ਚੇਅਰਮੈਨ ਅਮਿਤ ਚੱਢਾ ਨੇ ਵੀ ਬੱਚਿਆਂ ਦੇ ਉਤਸ਼ਾਹ ਦੀ ਸਰਾਹਨਾ ਕੀਤੀ | ਇਸ ਮੌਕੇ ਮੈਡਮ ਸੀਮਾ ਵਸ਼ਿਸ਼ਟ, ਮੈਡਮ ਰਜਨੀ, ਮੈਡਮ ਬਬੀਤਾ ਰਾਣਾ, ਬਲਜੀਤ ਕੌਰ ਤੇ ਅਵਨੀਤ ਕੌਰ ਆਦਿ ਮੌਜੂਦ ਸਨ |