14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਹਿੰਦ ਨਹਿਰ 'ਤੇ ਨਵੇਂ ਪੁਲ ਤੋਂ ਰਸਤਾ ਬਣਾਉਣ ਦੀ ਮੰਗ ਲਈ ਰੋਸ ਧਰਨਾ <br/>

ਅਜੀਤ ਡੈਸਕ 18-10-2025
ਰੂਪਨਗਰ, 17 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਇਲਾਕਾ ਸੰਘਰਸ਼ ਕਮੇਟੀ ਲੋਦੀਮਾਜਰਾ, ਘਨੌਲੀ ਵਲੋਂ ਡਾ. ਬੀ. ਆਰ. ਅੰਬੇਡਕਰ ਚੌਕ 'ਚ ਸਰਹਿੰਦ ਕਨਾਲ ਤੇ ਨਵੇਂ ਪੁਲ ਤੋਂ ਰੋਪੜ ਸ਼ਹਿਰ ਵਿਚ ਰਸਤਾ ਬਣਾਉਣ ਦੀ ਮੰਗ ਲਈ ਰੋਸ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਪੀ. ਡਬਲਯੂ. ਡੀ. 4, ਨੈਸ਼ਨਲ ਹਾਈਵੇ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਜਨਰਲ ਸਕੱਤਰ ਗਿਆਨ ਸਿੰਘ ਘਨੌਲੀ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਸਕੱਤਰ ਹਰਦੇਵ ਸਿੰਘ ਖੇੜੀ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਅੰਗਰੇਜ਼ਾਂ ਦੇ ਸ਼ਾਸਨ ਸਮੇਂ ਤੋਂ ਹੈੱਡ ਵਰਕਸ ਰੋਪੜ ਤੋਂ ਸਰਹਿੰਦ ਨਹਿਰ ਦੇ ਕਿਨਾਰੇ ਰੋਪੜ ਸ਼ਹਿਰ ਨਾਲ ਜੋੜਦੀਆਂ ਸਨ, ਉਹਨਾਂ ਸੜਕਾਂ ਨੂੰ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕ ਘੁੰਮਣ ਫਿਰਣ ਲਈ ਮਜਬੂਰ ਹੋ ਗਏ ਹਨ | ਉਹਨਾਂ ਕਿਹਾ ਕਿ ਰਸਤਾ ਬਣਾਉਣ ਦੀ ਮੰਗ ਲਈ ਪਿਛਲੇ ਪੰਜ ਮਹੀਨਿਆਂ ਤੋਂ ਰੋਸ ਧਰਨੇ ਦਿੱਤੇ ਜਾ ਰਹੇ ਹਨ | ਉਹਨਾਂ ਦੱਸਿਆ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਉਹਨਾਂ ਮੰਗ ਕੀਤੀ ਕਿ ਜਦ ਤੱਕ ਹੈੱਡ ਵਰਕਸ ਸਰਹਿੰਦ ਨਹਿਰ ਵਾਲਾ ਰਸਤਾ ਅਤੇ ਨਵੇਂ ਪੁਲ ਤੋਂ ਪਟਵਾਰ ਖਾਨੇ ਵਾਲਾ ਰਸਤਾ ਨਹੀਂ ਖੋਲਿ੍ਹਆ ਜਾਂਦਾ, ਸੰਘਰਸ਼ ਜਾਰੀ ਰਹੇਗਾ | ਇਸ ਮੌਕੇ 'ਤੇ ਮਾਸਟਰ ਜਗਤਾਰ ਸਿੰਘ, ਬਲਜੀਤ ਸਿੰਘ ਘਨੌਲੀ, ਦਰਸ਼ਨ ਸਿੰਘ, ਮਾ. ਅਵਤਾਰ ਸਿੰਘ ਲੋਦੀਮਾਜਰਾ, ਜਸਵੰਤ ਸਿੰਘ, ਗੁਲਾਬ ਸਿੰਘ, ਪ੍ਰੇਮ ਸਿੰਘ, ਇੰਦਰਜੀਤ ਸਿੰਘ, ਰਾਮ ਸਿੰਘ, ਗੁਰਮੇਲ ਸਿੰਘ, ਹਜਾਰਾ ਸਿੰਘ, ਸੋਮਾ ਸਿੰਘ, ਬਲਕਾਰ ਸਿੰਘ ਤੇ ਮਾਨ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜਿੰਦਵੜੀ ਸਕੂਲ ਨੇ ਪਹਿਲਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਮਧੂਵਨ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।