18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨੀਟ ਪ੍ਰੀਖਿਆ ਪਾਸ ਕਰਨ 'ਤੇ ਪ੍ਰੀਤ ਦਾ ਸਰਕਾਰੀ ਸਕੂਲ ਰਾਮਪੁਰ ਕਲਾਂ ਵਲੋਂ ਸਨਮਾਨ <br/>

ਅਜੀਤ ਡੈਸਕ 23-10-2025
ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸਰਕਾਰੀ ਮਿਡਲ ਸਕੂਲ ਰਾਮਪੁਰ ਕਲਾਂ ਤੋਂ ਮਾਰਚ 2020 ਵਿਚ ਅੱਠਵੀਂ ਪਾਸ ਕਰਨ ਵਾਲੀ ਹੋਣਹਾਰ ਵਿਦਿਆਰਥਣ ਪ੍ਰੀਤ ਪੁੱਤਰੀ ਨਵਨੀਤ ਕੁਮਾਰ ਤੇ ਮਾਤਾ ਬਲਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਰਾਮਪੁਰ ਕਲਾਂ ਨੇ ਨੀਟ ਪ੍ਰੀਖਿਆ ਪਾਸ ਕਰਕੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਲਈ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ 'ਚ ਸੀਟ ਪ੍ਰਾਪਤ ਕੀਤੀ ਹੈ | ਇਸ ਪ੍ਰਾਪਤੀ 'ਤੇ ਹੋਣਹਾਰ ਵਿਦਿਆਰਥਣ ਦਾ ਸਕੂਲ ਸਟਾਫ਼ ਵਲੋਂ ਸਨਮਾਨ ਕੀਤਾ ਗਿਆ | ਇਸ ਦੌਰਾਨ ਸਕੂਲ ਮੁਖੀ ਅਸ਼ੋਕ ਕੁਮਾਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਵਿਦਿਆਰਥਣ ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ਤੇ ਅਨੁਸ਼ਾਸਨ ਪਸੰਦ ਸੀ, ਜਿਸਨੇ ਆਪਣੀ ਸਖ਼ਤ ਲਗਨ ਤੇ ਮਿਹਨਤ ਸਦਕਾ ਅੱਜ ਇਸ ਮੁਕਾਮ ਨੂੰ ਹਾਸਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਵਿਦਿਆਰਥਣ ਦੂਜਿਆਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ | ਇਸ ਮੌਕੇ ਸਕੂਲ ਸਟਾਫ਼ ਵਲੋਂ ਇਸ ਹੋਣਹਾਰ ਵਿਦਿਆਰਥਣ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਕੌਰ, ਗੁਰਬਖਸ਼ ਕੌਰ, ਸੁਖਦੇਵ ਸਿੰਘ, ਮਾ. ਕਿਰਪਾਲ ਸਿੰਘ, ਭੁਪਿੰਦਰ ਸਿੰਘ, ਕਮਲਾ ਦੇਵੀ, ਗੁਰਮੇਲ ਚੰਦ, ਹਵਲਦਾਰ ਪ੍ਰਦੀਪ ਕੁਮਾਰ, ਧਰਮ ਚੰਦ, ਲੇਖ ਰਾਜ ਸਰਪੰਚ, ਅਸ਼ਵਨੀ ਰਾਣਾ, ਜੋਗਿੰਦਰ ਪਟਵਾਰੀ, ਅਸ਼ੋਕ ਰਾਣਾ, ਮਾਸਟਰ ਧਨੀਰਾਮ, ਸ਼ਾਮ ਕਟਾਰੀਆ ਤੇ ਸ਼ੰਮੀ ਚੌਧਰੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮੌਸਮ ਦੀ ਖ਼ਰਾਬੀ ਕਾਰਨ ਮੋਰਿੰਡਾ ਇਲਾਕੇ 'ਚ ਜੀਰੀ ਦਾ ਝਾੜ ਘਟਿਆ <br/> ਅਗਲੀ ਖ਼ਬਰ ਬੀ. ਬੀ. ਐੱਮ. ਬੀ. ਨੇ ਭਾਖੜਾ ਡੈਮ ਦਾ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।