ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਪਿੰਡ ਹਵੇਲੀ ਕਲਾਂ ਵਿਖੇ ਸਥਿਤ 'ਆਪਣਾ ਘਰ' ਬਜ਼ੁਰਗ ਆਸ਼ਰਮ ਵਿਚ ਦੀਵਾਲੀ ਦਾ ਪਵਿੱਤਰ ਤਿਉਹਾਰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਦੀਵੇ ਜਗਾਉਣ ਦੀ ਰਸਮ ਟਰੱਸਟ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਵਲੋਂ ਅਦਾ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਸਾਰੇ ਬਜ਼ੁਰਗਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਉਹਨਾਂ ਦੇ ਖੁਸ਼ਹਾਲ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ | ਬਜ਼ੁਰਗ ਭੁਪਿੰਦਰ ਸਿੰਘ, ਸਤੀਸਵਰ ਖੰਨਾ, ਜਸਵੰਤ ਸਿੰਘ ਸਮੇਤ ਟਰੱਸਟੀ ਰਾਵਿੰਦਰ ਸਿੰਘ ਮੁੰਡਰਾ, ਆਈ. ਟੀ. ਆਈ. ਦੀਆਂ ਵਿਦਿਆਰਥਣਾਂ ਤਾਰਨੀ ਅਤੇ ਸਹਿਥੀ, ਕੇਅਰ ਟੇਕਰ ਕਿਰਨ ਤੇ ਕੁਸ਼ਲ ਕੁਮਾਰ, ਅਤੇ ਟਰੱਸਟ ਨਾਲ ਜੁੜੇ ਸੰਤੋਸ਼ ਸੈਣੀ, ਕਾਜਲ ਸੈਣੀ, ਦਿਸ਼ਾ, ਵਿਹਾਨ ਸੈਣੀ ਤੇ ਯਸ਼ ਵੀ ਮੌਜੂਦ ਸਨ | ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇੰਨਰਵੀਲ ਕਲੱਬ ਰੂਪਨਗਰ ਦੀ ਟੀਮ ਵੀ ਬਜ਼ੁਰਗਾਂ ਨੂੰ ਮਿਲਣ ਲਈ ਆਈ | ਕਲੱਬ ਪ੍ਰਧਾਨ ਗੁਰਮੀਤ ਕੌਰ, ਸਕੱਤਰ ਕੁਸਮ ਸ਼ਰਮਾ, ਮੈਂਬਰਾਂ ਪਰਮਿੰਦਰ ਕੌਰ, ਮੀਨਲ ਵਾਸੂਦੇਵਾ ਤੇ ਆਸਿਮਾ ਅਗਰਵਾਲ ਨੇ ਆਪਣਾ ਘਰ ਦੇ ਬਜ਼ੁਰਗਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇਣ ਸਮੇਤ ਗਿਫ਼ਟ ਤੇ ਮਿਠਾਈਆਂ ਭੇਟ ਕੀਤੀਆਂ | ਇਸ ਮੌਕੇ ਬਜ਼ੁਰਗਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੇ ਚਮਕਦੇ ਚਿਹਰੇ ਦੇਖਣਯੋਗ ਸਨ | ਸਭ ਨੇ ਇਕੱਠੇ ਮਿਲਕੇ ਦੀਵੇ ਜਗਾਏ ਅਤੇ ਤਿਉਹਾਰ ਨੂੰ ਪ੍ਰੇਮ, ਸਾਂਝ ਤੇ ਖ਼ੁਸ਼ੀ ਨਾਲ ਮਨਾਇਆ |