ਨੂਰਪਰ ਬੇਦੀ, 22 ਅਕਤੂਬਰ (ਵਿੰਦਰਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਝਾਂਡੀਆਂ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ, ਜਿਸ ਨੂੰ ਵੰਡਣ ਦੀ ਰਸਮ ਸਭਾ ਦੇ ਪ੍ਰਧਾਨ ਅਨੰਤ ਰਾਮ ਹੱਕਲਾ ਨੇ ਅਦਾ ਕੀਤੀ | ਉਨਾਂ ਨੇ ਸਭਾ ਦਾ ਕੁੱਲ 1 ਲੱਖ 47000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ | ਇਸ ਮੌਕੇ ਤੇ ਉਨਾਂ ਕਿਹਾ ਕਿ ਸਾਨੂੰ ਵੇਰਕਾ ਮਿਲਕ ਪਲਾਟ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ | ਸਭਾ ਦੇ ਸਕੱਤਰ ਜਤਿੰਦਰ ਕੁਮਾਰ ਹੱਕਲਾ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ 'ਚ ਪਹਿਲਾਂ ਸਥਾਨ ਸ਼ਿਵ ਕੁਮਾਰ ਦੂਸਰਾ ਸੰਤੋਸ਼ ਕੁਮਾਰੀ ਜਦਕਿ ਸ਼ਿਵ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਸਰਪੰਚ ਸ਼ਿਵਜੀ ਚੌਹਾਨ, ਨਰਿੰਦਰ ਹੱਕਲਾ, ਚੇਤਨ ਭਾਟੀਆ, ਮਹਿੰਦਰ ਪਾਲ, ਪ੍ਰੇਮ ਚੰਦ, ਹੈਪੀ, ਓਮ ਪ੍ਰਕਾਸ਼ ਮੀਲੂ, ਦੇਸਰਾਜ ਤੇ ਹੋਰ ਹਾਜ਼ਰ ਸਨ |