19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਈ ਸਹਿਜਪ੍ਰੀਤ ਦੀ ਹੋਈ ਚੋਣ <br/>

ਅਜੀਤ ਡੈਸਕ 23-10-2025
ਨੂਰਪੁਰ ਬੇਦੀ, 22 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਹਾਈ ਸਕੂਲ ਰਾਏਪੁਰ ਦੇ ਹੋਣਹਾਰ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੂੰ ਮੱਧ ਪ੍ਰਦੇਸ਼ ਸੂਬੇ ਦੇ ਸ਼ਹਿਰ ਭੋਪਾਲ ਵਿਖੇ ਹੋਣ ਵਾਲੀ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 'ਚ ਭਾਗ ਲੈਣ ਲਈ ਚੁਣਿਆ ਗਿਆ, ਜਿਸ ਕਰ ਕੇ ਉਕਤ ਵਿਦਿਆਰਥੀ ਨੇ ਇਤਿਹਾਸ ਰਚਦਿਆਂ ਪੰਜਾਬ ਤੇ ਦੇਸ਼ ਪੱਧਰ 'ਤੇ ਆਪਣੇ ਸਕੂਲ ਤੇ ਇਲਾਕੇ ਦਾ ਮਾਣ ਵਧਾਇਆ ਹੈ | ਡੀ. ਈ. ਓ. ਰੂਪਨਗਰ ਪ੍ਰੇਮ ਕੁਮਾਰ ਮਿੱਤਲ ਤੇ ਡਾਇਟ ਪਿ੍ੰਸੀਪਲ ਮੋਨਿਕਾ ਭੂਟਾਨੀ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ, ਕਿ ਪਹਿਲੀ ਵਾਰ ਰਾਏਪੁਰ ਸਕੂਲ ਦਾ ਮਾਡਲ ਨੈਸ਼ਨਲ ਪੱਧਰ 'ਤੇ ਪੇਸ਼ ਹੋਣ ਜਾ ਰਿਹਾ ਹੈ | ਜਿਸ ਲਈ ਉਨ੍ਹਾਂ ਮਾਡਲ ਗਾਈਡ ਮਾ. ਜਗਜੀਤ ਸਿੰਘ ਅਤੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਜਦਕਿ ਐੱਸ. ਸੀ. ਈ. ਆਰ. ਟੀ. ਦੀ ਪੰਜਾਬ ਸਾਇੰਸ ਪ੍ਰਾਜੈਕਟ ਇੰਚਾਰਜ ਰਮਿੰਦਰਜੀਤ ਕੌਰ ਤੇ ਸਕੂਲ ਮੁਖੀ ਸੀਮਾ ਦੇਵੀ ਨੇ ਵੀ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਮਹਿਲਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ ਅਗਲੀ ਖ਼ਬਰ ਪਿੰਡ ਝਾਂਡੀਆਂ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।