19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਲੱਖਾਂ ਰੁਪਏ ਲੈਣ ਦੇ ਬਾਵਜੂਦ ਇੰਗਲੈਂਡ ਦੀ ਸਪਾਂਸਰਸ਼ਿਪ ਨਾ ਦਿਵਾਉਣ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 23-10-2025
ਸ੍ਰੀ ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਪਿੰਡ ਮਾਣੇਮਾਜਰਾ ਦੇ ਇਕ ਵਿਅਕਤੀ ਨਾਲ ਉਸ ਦੀ ਨੂੰ ਹ ਨੂੰ ਵਿਦੇਸ਼ ਵਿਚ ਸਪਾਂਸਰਸ਼ਿਪ ਦਿਵਾਉਣ ਬਦਲੇ ਇੱਕ ਏਜੰਟ ਵਲੋਂ 21 ਲੱਖ ਰੁਪਏ ਤੋਂ ਉੱਪਰ ਦੀ ਠੱਗੀ ਮਾਰਨ ਸਬੰਧੀ ਜ਼ਿਲ੍ਹਾ ਪੁਲਿਸ ਨੂੰ ਦਿੱਤੀ ਦਰਖਾਸਤ ਤੇ ਹੋਈ ਪੜਤਾਲ ਉਪਰੰਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਮਾਣੇਮਾਜਰਾ ਦੇ ਜਗਮੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਾਣੇਮਾਜਰਾ ਨੇ ਅਗਸਤ 2025 ਵਿਚ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸਦਾ ਲੜਕਾ ਹੁਸਨਪ੍ਰੀਤ ਸਿੰਘ ਅਤੇ ਨੂੰ ਹ ਅਮਨਦੀਪ ਕੌਰ ਯੂ. ਕੇ. ਵਿਚ ਰਹਿੰਦੇ ਹਨ, ਜਿੱਥੇ ਅਮਨਦੀਪ ਕੌਰ ਦਾ ਵੀਜ਼ਾ ਸਮਾਪਤ ਹੋ ਰਿਹਾ ਸੀ, ਜਿਸ ਨੂੰ ਆਪਣਾ ਵੀਜ਼ਾ ਅੱਗੇ ਵਧਾਉਣ ਲਈ ਸਪਾਂਸਰਸ਼ਿਪ ਦੀ ਜ਼ਰੂਰਤ ਸੀ, ਜਿਸ ਸਬੰਧੀ ਉਸਦੇ ਲੜਕੇ ਨੂੰ ਕਿਸੇ ਜਾਣਕਾਰ ਨੇ ਚੰਡੀਗੜ੍ਹ ਰਾਮ ਦਰਬਾਰ ਦੇ ਏਜੰਟ ਚਰਨਜੀਤ ਸਿੰਘ ਬਾਰੇ ਦੱਸਿਆ, ਜਿਸ ਨਾਲ ਗੱਲਬਾਤ ਦੌਰਾਨ ਉਸ ਨੇ ਜੂਨ 2025 ਵਿਚ ਸਪਾਂਸਰਸ਼ਿਪ ਮੰਗਵਾਉਣ ਤੇ ਵੀਜ਼ਾ ਅੱਗੇ ਵਧਾਉਣ ਲਈ ਉਨ੍ਹਾਂ ਕੋਲੋ 21 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ, ਜੋ ਸਾਰੀ ਐਡਵਾਂਸ ਵਿਚ ਦੇਣ ਅਤੇ 15 ਦਿਨਾਂ ਤੋਂ ਇਕ ਮਹੀਨੇ ਦੇ ਅੰਦਰ ਅੰਦਰ ਇਹ ਕੰਮ ਕਰਵਾਉਣ ਦਾ ਭਰੋਸਾ ਤੇ ਗਰੰਟੀ ਵੀ ਦਿੱਤੀ | ਉਸ ਨੇ ਚਰਨਜੀਤ ਸਿੰਘ ਵਲੋਂ ਦੱਸੇ ਗਏ ਵੱਖ-ਵੱਖ ਖਾਤਿਆਂ ਵਿਚ ਅਤੇ ਕੈਸ਼ ਵਜੋਂ ਕੁੱਲ 21 ਲੱਖ 77 ਹਜ਼ਾਰ 500 ਰੁਪਏ ਅਦਾ ਕਰ ਦਿੱਤੇ , ਪਰ ਚਰਨਜੀਤ ਸਿੰਘ ਵਲੋਂ ਸਪਾਂਸਰਸ਼ਿਪ ਮੰਗਵਾ ਕੇ ਨਹੀਂ ਦਿੱਤੀ ਗਈ, ਸਗੋਂ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਕਿ ਬਾਹਰ ਵਾਲੇ ਵਿਅਕਤੀ ਭੱਜ ਗਏ ਹਨ ਤੇ ਕੰਮ ਕਰਨ ਤੋਂ ਜਵਾਬ ਦੇ ਦਿੱਤਾ | ਜਗਮੋਹਨ ਸਿੰਘ ਨੇ ਦਰਖਾਸਤ ਵਿਚ ਲਿਖਿਆ ਕਿ ਉਕਤ ਨੌਸਰਬਾਜ ਏਜੰਟ ਨੇ ਉਨ੍ਹਾਂ ਨਾਲ ਸ਼ਰੇਆਮ ਧੋਖਾਧੜੀ ਕੀਤੀ ਹੈ, ਹੁਣ ਇਨ੍ਹਾਂ ਪੈਸਿਆਂ ਨਾਲ ਹੀ ਉਹ ਵਿਦੇਸ਼ ਭੱਜਣ ਦੀ ਤਾਕ ਵਿਚ ਹੈ ਅਤੇ ਵਿਦੇਸ਼ ਵਿਚ ਬੈਠੇ ਬੱਚਿਆਂ ਨੂੰ ਵੀ ਧਮਕਾ ਰਿਹਾ ਹੈ | ਇਸ ਲਈ ਚਰਨਜੀਤ ਸਿੰਘ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸਦੇ ਪੈਸੇ ਵਾਪਸ ਕਰਵਾਏ ਜਾਣ | ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਵਲੋਂ ਦਿੱਤੀ ਦਰਖਾਸਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਚਰਨਜੀਤ ਸਿੰਘ ਨੇ ਜਗਮੋਹਨ ਸਿੰਘ ਦੀ ਨੂੰ ਹ ਅਮਨਦੀਪ ਕੌਰ ਨੂੰ ਸਪਾਂਸਰਸ਼ਿਪ ਦਿਵਾਉਣ ਦਾ ਝਾਂਸਾ ਦੇ ਕੇ 21,77500 ਰੁਪਏ ਦੀ ਠੱਗੀ ਮਾਰੀ ਹੈ | ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵਲੋਂ ਲਗਾਏ ਗਏ ਦੋਸ਼ ਸਿੱਧ ਹੋ ਜਾਣ ਤੇ ਐੱਸ.ਐੱਸ.ਪੀ. ਰੂਪਨਗਰ ਦੀ ਪ੍ਰਵਾਨਗੀ ਹਾਸਲ ਕਰਨ ਉਪਰੰਤ ਚਰਨਜੀਤ ਸਿੰਘ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 318 (4) ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪ੍ਰਸ਼ਾਸਨ ਨੇ ਬਾਜ਼ਾਰਾਂ 'ਚ ਆਤਿਸ਼ਬਾਜ਼ੀ ਖਰੀਦਣ ਤੇ ਵੇਚਣ 'ਤੇ ਲਗਾਈ ਪਾਬੰਦੀ ਦੇ ਹੁਕਮਾਂ ਦੀਆਂ ਦੁਕਾਨਦਾਰਾਂ ਨੇ ਉਡਾਈਆ... ਅਗਲੀ ਖ਼ਬਰ ਮਹਿਲਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।