15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਐਨ. ਐਫ. ਐਲ. ਸਟੇਡੀਅਮ ਵਿਖੇ ਅੱਜ ਤੋਂ ਦੋ ਦਿਨਾ ਅੱਠਵਾਂ ਵਾਲੀਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ <br/>

ਐਨ. ਐਫ. ਐਲ. ਨੰਗਲ ਇਕਾਈ ਦੇ ਈ.ਡੀ. ਐਮ. ਐਨ. ਗੋਇਲ ਵਾਲੀਬਾਲ ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ | <br/> 02-11-2025
ਨੰਗਲ, 01 ਨਵੰਬਰ (ਪ੍ਰੀਤਮ ਸਿੰਘ ਬਰਾਰੀ)- ਸੋਸ਼ਲ ਵੈੱਲਫੇਅਰ ਕਮੇਟੀ ਨਵਾਂ ਨੰਗਲ ਵਲੋਂ ਅੱਜ ਤੋਂ ਦੋ ਦਿਨਾਂ ਸਲਾਨਾ ਵਾਲੀਬਾਲ ਟੂਰਨਾਮੈਂਟ ਐਨ.ਐਫ.ਐਲ. ਸਟੇਡੀਅਮ, ਨਵਾਂ ਨੰਗਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ | ਜਿਸ ਦਾ ਰਸਮੀ ਉਦਘਾਟਨ ਐਨ.ਐਫ.ਐਲ. ਨੰਗਲ ਯੂਨਿਟ ਦੇ ਈ. ਡੀ. ਐਮ. ਐਨ. ਗੋਇਲ ਨੇ ਵਲੋਂ ਕੀਤਾ ਗਿਆ, ਜਦੋਂ ਕਿ ਉਨਾਂ ਨਾਲ ਜਨਰਲ ਮੈਨੇਜਰ ਗੁਰਿੰਦਰਜੀਤ ਕੌਰ ਅਤੇ ਨਗਰ ਕੌਂਸਲ ਦੀ ਉਪ ਪ੍ਰਧਾਨ ਅਨੀਤਾ ਸ਼ਰਮਾ ਵੀ ਮੌਜੂਦ ਸਨ | ਇਸ ਉਪਰੰਤ ਮੁੱਖ ਮਹਿਮਾਨ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ | ਉਨ੍ਹਾਂ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਪ੍ਰਬੰਧਕਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਅਜਿਹੇ ਖੇਡ ਸਮਾਗਮ ਜਿੱਥੇ ਨੌਜਵਾਨਾਂ ਨੂੰ ਅਨੁਸ਼ਾਸਨ, ਟੀਮ ਭਾਵਨਾ ਅਤੇ ਸਰੀਰਕ ਤੰਦਰੁਸਤੀ ਵਿਕਸਤ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵੀ ਵਧੇਰੇ ਮਜ਼ਬੂਤ ਹੁੰਦੀ ਹੈ | ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਰੋਚਕ ਮੈਚ ਖੇਡੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਦਿਲਚਸਪੀ ਨਾਲ ਵੇਖਿਆ ਗਿਆ | ਦੂਜੇ ਪਾਸੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਟੂਰਨਾਮੈਂਟ ਦਾ ਫਾਈਨਲ ਮੈਚ ਕੱਲ੍ਹ ਖੇਡਿਆ ਜਾਵੇਗਾ, ਅਤੇ ਜੇਤੂ ਟੀਮ ਨੂੰ ਇੱਕ ਆਕਰਸ਼ਕ ਟਰਾਫ਼ੀ ਅਤੇ ਨਗਦ ਇਨਾਮ ਦਿੱਤੇ ਜਾਣਗੇ | ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਉੱਭੀ ਅਤੇ ਜਨਰਲ ਸਕੱਤਰ ਮੂਲਰਾਜ ਧੀਮਾਨ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪਿੰਡ ਪੱਧਰੀ ਮੈਚ ਕਰਵਾਏ ਗਏ | ਜਿਸ ਵਿਚ ਬਿਭੋਰ ਬੀਟਣ, ਰਾਜੂ ਮਾਜਰਾ, ਨੰਗਲ, ਗੁਰਪਲਾਹ, ਰਾਮਪੁਰ ਝੱਜਰ, ਮਹਿੰਦਵਾਨੀ, ਬੀਨੇਵਾਲ, ਜੱਟਪੁਰ, ਨੰਗਲ ਖੂੰਗਾ, ਨੈਣੋਵਾਲ, ਬੰਗੜ, ਉਧਨੋਵਾਲ ਸਮੇਤ 12 ਪਿੰਡਾਂ ਦੀਆਂ ਵਾਲੀਬਾਲ ਟੀਮਾਂ ਨੇ ਹਿੱਸਾ ਲਿਆ ਅਤੇ ਪਹਿਲੇ ਦਿਨ ਸਿਰਫ਼ ਸੈਮੀਫਾਈਨਲ ਮੈਚ ਹੀ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਫਾਈਨਲ ਕੱਲ੍ਹ ਖੇਡਿਆ ਜਾਵੇਗਾ | ਜਿਸ ਵਿਚ ਜੇਤੂ ਟੀਮ ਨੂੰ 15,000 ਰੁਪਏ ਅਤੇ ਉਪ ਜੇਤੂ ਨੂੰ 10,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਜਨਰਲ ਸਕੱਤਰ ਮੂਲਰਾਜ ਧੀਮਾਨ ਨੇ ਦੱਸਿਆ ਕਿ ਕੱਲ੍ਹ ਐਤਵਾਰ ਨੂੰ ਇੱਕ ਓਪਨ ਟੂਰਨਾਮੈਂਟ ਕਰਵਾਇਆ ਜਾਵੇਗਾ, ਜਿਸ ਵਿਚ ਜੇਤੂ ਨੂੰ 41,000 ਰੁਪਏ ਅਤੇ ਪਹਿਲੇ ਉਪ ਜੇਤੂ ਨੂੰ 31,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸ ਮੌਕੇ ਸੋਸ਼ਲ ਵੈੱਲਫੇਅਰ ਕਮੇਟੀ ਦੇ, ਸੀਨੀਅਰ ਮੀਤ ਪ੍ਰਧਾਨ ਪਵਨ ਸ਼ਰਮਾ, ਨਰੇਸ਼ ਕੁਮਾਰ, ਕੌਂਸਲਰ ਦੀਪਕ ਨੰਦਾ, ਸਾਬਕਾ ਕੌਂਸਲਰ ਰਾਜ ਸਿੰਘ ਨੰਗਲ, ਦਰਸ਼ਨ ਸਿੰਘ, ਕੁਲਦੀਪ ਸਿੰਘ ਅÏਜਲਾ ਪ੍ਰਧਾਨ, ਸੁਮਨ ਕੁਮਾਰ ਜਰਨੈਲ ਸਿੰਘ ਸੰਧੂ ਮਾਨਸਾ ਵਾਲੇ ਜੀ, ਹਰਦੇਵ ਸਿੰਘ, ਅਨਿਲ ਕੁਮਾਰ ਨੀਲੂ, ਬਿ੍ਜਮੋਹਨ ਅਗਨੀਹੋਤਰੀ, ਤਿਲਕ ਰਾਜ ਬੱਗਾ, ਗੁਰੂ ਦੱਤ, ਚਮਨ ਲਾਲ ਵਿਰਦੀ, ਸੁਰਿੰਦਰ ਰੱਤੂ, ਜਸਪਾਲ ਸਿੰਘ ਰਣਸੀਂਹ, ਜਸਪਾਲ ਸਿੰਘ, ਡਾ. ਸੰਧੂ, ਏ.ਐਸ.ਆਈ ਨਿਰਪਾਲ ਸਿੰਘ ਅਤੇ ਰਾਕੇਸ਼ ਵਰਮਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਖਰੜ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਤੰਬਾਕੂ ਰਹਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।