14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜ਼ਿਲ੍ਹਾ ਪੱਧਰੀ ਸੀ. ਬੀ. ਐਸ. ਈ. ਸਕੂਲ ਟੂਰਨਾਮੈਂਟ 'ਚ ਐਸ. ਐਸ. ਆਰ. ਵੀ. ਐਮ. ਸਕੂਲ ਦੀ ਟੀਮ ਨੇ ਕਬੱਡੀ 'ਚ ਜਿੱਤਿਆ ਖ਼ਿਤਾਬ <br/>

ਅਜੀਤ ਡੈਸਕ 05-11-2025
ਨੰਗਲ, 4 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ ਨਯਾ ਨੰਗਲ ਦੇ ਵਿਦਿਆਰਥੀਆਂ ਨੇ ਦੋ ਦਿਨਾਂ ਜ਼ਿਲ੍ਹਾ ਪੱਧਰੀ ਸੀ. ਬੀ. ਐਸ. ਈ. ਸਕੂਲ ਟੂਰਨਾਮੈਂਟ ਵਿਚ ਖ਼ਿਤਾਬ ਜਿੱਤਿਆ ਹੈ, ਸਕੂਲ ਪ੍ਰਬੰਧਕਾਂ ਵਲੋਂ ਅੱਜ ਖੇਡਾਂ 'ਚ ਹਿੱਸਾ ਲੈਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਕਬੱਡੀ, ਖੋ-ਖੋ, ਸ਼ਤਰੰਜ, ਕੁਸ਼ਤੀ, ਵਾਲੀਬਾਲ ਆਦਿ ਖੇਡਾਂ 'ਚ ਹਿੱਸਾ ਲਿਆ | ਐਸ. ਐਸ. ਆਰ. ਵੀ. ਐਮ. ਸਕੂਲ ਨੇ ਕਬੱਡੀ ਟਰਾਫੀ ਜਿੱਤੀ | ਸਾਰੇ ਵਿਦਿਆਰਥੀਆਂ ਨੇ ਖੇਡਾਂ 'ਚ ਵਧੀਆ ਪ੍ਰਦਰਸ਼ਨ ਕੀਤਾ | ਮੁੰਡਿਆਂ ਦੀ ਕਬੱਡੀ ਟੀਮ 'ਚ ਹਰਸ਼ਦੀਪ, ਕਾਰਤਿਕ, ਵਰੁਣ, ਹਰਸ਼ਿਤ, ਵਿਨੀਤ, ਰੌਬਿਨ, ਹਰਮਨਪ੍ਰੀਤ, ਸੂਰਯਾਂਸ਼, ਜਤਿਨ, ਉਦੈਵੀਰ, ਰਣਵੀਰ, ਦਮਨ, ਸੰਯਮ, ਅਭਿਜੋਤ, ਰੋਹਿਤ ਸ਼ਾਮਲ ਸਨ | ਕੁੜੀਆਂ ਦੀ ਕਬੱਡੀ ਟੀਮ ਵਿਚ ਅੰਸ਼ੀਤਾ, ਮਨਜੋਤ, ਪਰੀ, ਰਿਧੀਮਾ, ਸੁਹਾਸਿਨੀ, ਸੇਜਲ, ਰੀਆ ਸ਼ਾਮਿਲ ਸਨ | ਲੜਕਿਆਂ ਦੀ ਖੋ-ਖੋ ਟੀਮ 'ਚ ਗੈਰੀ, ਆਰਵ, ਦਸ਼ਪ੍ਰੀਤ, ਆਕਾਸ਼, ਮੋਹਿਤ, ਅਮਰਿੰਦਰ, ਦਿਲਸ਼ਾਨ, ਰੁਦਰ, ਜਸ਼ਨ, ਕੁਨਾਲ ਕਿ੍ਸ਼ ਹਿਮਾਂਸ਼ੂ, ਯੁਵਰਾਜ, ਪੁਸ਼ਕਰ, ਭੁਵੇਸ਼, ਗੁਰਤੇਜ ਸ਼ਾਮਿਲ ਸਨ | ਲੜਕੀਆਂ ਦੀ ਖੋ-ਖੋ ਟੀਮ 'ਚ ਆਲੀਆ, ਰੌਣਕ, ਕਨਿਕਾ, ਵੈਸ਼ਨਵੀ, ਸਹਿਜ, ਅੰਜਲੀ, ਨਵਨੀਤ, ਸੋਨਾਕਸ਼ੀ, ਕਨਿਸ਼ਕ, ਸਿਮਰਤ, ਖੁਸ਼ੀ, ਜ਼ੋਇਆ, ਮੁਸਕਾਨ, ਨਿਹਾਰਿਕਾ ਸ਼ਾਮਿਲ ਸਨ | ਸਕੂਲ ਦੇ ਜਨਰਲ ਮੈਨੇਜਰ ਸੋਮੇਸ਼ ਸ਼ਰਮਾ ਤੇ ਪਿ੍ੰਸੀਪਲ ਮਦਨ ਲਾਲ ਸ਼ਰਮਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਹੌਸਲਾ ਅਫਜਾਈ ਕੀਤੀ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਹਲਕਾ ਤਰਨ ਤਾਰਨ ਵਿਖੇ ਰੋਸ ਧਰਨਾ ਤੇ ਝੰਡਾ ਮਾਰਚ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।