ਨੂਰਪੁਰ ਬੇਦੀ, 4 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅਧੀਨ ਪਿੰਡ ਅਸਮਾਨਪੁਰ ਵਿਖੇ ਸਵੇਰੇ ਪ੍ਰਭਾਤ ਫੇਰੀ ਸ਼ਰਧਾ ਨਾਲ ਕੱਢੀ ਗਈ | ਪ੍ਰਭਾਤ ਫੇਰੀ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ, ਜਿਸ 'ਚ ਪਿੰਡ ਦੀ ਸੰਗਤ ਨੇ ਗੁਰਬਾਣੀ ਦੇ ਕੀਰਤਨ ਨਾਲ ਪ੍ਰਭੂ ਸਿਮਰਨ ਕੀਤਾ | ਨਗਰ ਦੀਆਂ ਗਲੀਆਂ 'ਚੋਂ ਹੁੰਦੀ ਹੋਈ ਫੇਰੀ ਪਿੰਡ ਦੇ ਗੁਰੂ ਘਰ 'ਚ ਆ ਕੇ ਸਮਾਪਤ ਹੋਈ | ਸੰਗਤ ਵਲੋਂ ਘਰਾਂ ਅੱਗੇ ਪਾਣੀ ਛਿੜਕ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ | ਸੰਗਤਾਂ ਵਲੋਂ ਚਾਹ-ਪਕੌੜਿਆਂ ਦਾ ਲੰਗਰ ਲਗਾਇਆ | ਪਿੰਡ ਦੇ ਨੌਜਵਾਨਾਂ ਨੇ ਵੀ ਲੰਗਰ ਤੇ ਸਫ਼ਾਈ ਸੇਵਾ 'ਚ ਭਰਪੂਰ ਯੋਗਦਾਨ ਪਾਇਆ | ਧਾਰਮਿਕ ਸਮਾਗਮ ਦੌਰਾਨ ਰਤਨ ਸਿੰਘ, ਜਰਨੈਲ ਸਿੰਘ, ਸੇਵਾ ਸਿੰਘ, ਭਾਗ ਸਿੰਘ, ਬਾਬਾ ਰਵਿੰਦਰ ਸਿੰਘ, ਸੁਰਿੰਦਰ ਸਿੰਘ, ਅਜੈਬ ਸਿੰਘ, ਹਰਜਾਪ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ ਤੇ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ |