ਘਨੌਲੀ, 19 ਨਵੰਬਰ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਬੰਧਿਤ ਬੱਚਿਆਂ ਦੇ ਧਾਰਮਿਕ ਪੇਪਰ ਲਏ ਗਏ | ਜਿਸ ਦੌਰਾਨ ਅੱਜ ਇਨਾਮ ਵੰਡ ਸਮਾਗਮ ਵਿਚ ਗੋਲੀਆਂ ਪਰਿਵਾਰ ਦਲਜੀਤ ਕੌਰ ਗੋਲੀਆ ਅਤੇ ਸਵਰਗਵਾਸੀ ਸੁਰਜੀਤ ਸਿੰਘ ਗੋਲੀਆ ਪਰਿਵਾਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਦੇ ਸਹਿਯੋਗ ਨਾਲ ਪੁਜ਼ੀਸ਼ਨਾਂ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਅਮਨਦੀਪ ਸਿੰਘ ਗੋਲੀਆ ਨੇ ਕਿ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਕਿ ਸਹਿਜਪ੍ਰੀਤ ਸਿੰਘ ਪੁੱਤਰੀ ਮਨਜੀਤ ਸਿੰਘ ਨੇ ਪਹਿਲਾ ਸਥਾਨ, ਜਸਲੀਨ ਕੌਰ ਪੁੱਤਰੀ ਸਤਨਾਮ ਸਿੰਘ ਨੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਦਿਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਉੱਥੇ ਹੀ ਇਸ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਜਸਵੀਰ ਸਿੰਘ, ਸਕੱਤਰ ਲਾਭ ਸਿੰਘ, ਖਜਾਨਚੀ ਦਵਿੰਦਰ ਸਿੰਘ, ਅਮਨਦੀਪ ਸਿੰਘ ਗੋਲਡੀ, ਦਿਲਜੀਤ ਕੌਰ, ਸਰਪੰਚ ਕੁਲਦੀਪ ਸਿੰਘ ਜੇ.ਈ., ਕੁਲਜੀਤ ਸਿੰਘ ਗੋਲੀਆ | ਅਮਨਦੀਪ ਸਿੰਘ ਲਾਲੀ, ਕਮਲਜੀਤ ਸਿੰਘ ਪਾਬਲਾ, ਕਮਲਜੀਤ ਸਿੰਘ ਗੋਲੀਆ, ਮਨਿੰਦਰ ਕੌਰ ਗੋਲੀਆ, ਸਾਬਕਾ ਸੂਬੇਦਾਰ ਅਮਰੀਕ ਸਿੰਘ, ਗਿਆਨੀ ਅਜੈਬ ਸਿੰਘ, ਸੇਵਾਦਾਰ ਜਸਵਿੰਦਰ ਸਿੰਘ, ਜਸਵੀਰ ਸਿੰਘ ਪੀ. ਪੀ, ਹਰਪ੍ਰੀਤ ਸਿੰਘ ਗੋਲੀਆ, ਇੰਦਰਜੀਤ ਕੌਰ, ਜਸਵਿੰਦਰ ਕੌਰ , ਮੇਵਾ ਸਿੰਘ, ਪਿਆਰਾ ਸਿੰਘ, ਰਾਮ ਆਸਰਾ ਸਿੰਘ, ਦਵਿੰਦਰ ਕੌਰ ਪਾਬਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |