15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪੰਜਾਬ ਦੇ ਭਵਿੱਖ ਲਈ ਅਕਾਲੀ-ਭਾਜਪਾ ਗਠਜੋੜ ਜ਼ਰੂਰੀ-ਬੋਨੀ ਅਜਨਾਲਾ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨਾਲ ਬੇਦੀ ਅਤੇ ਹੋਰ | <br/> 20-11-2025
ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ (ਜੇ ਐਸ ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚ ਇੱਕ ਵਾਰ ਫਿਰ ਗੱਠਜੋੜ ਬਣਾਉਣ ਦੀ ਚਾਹਤ ਵਧਦੀ ਦਿੱਖ ਰਹੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਵਰਕਰ ਦਿਲੋਂ ਚਾਹੁੰਦੇ ਹਨ, ਕਿ ਗੱਠਜੋੜ ਮੁੜ ਬਣੇ ਤਾਂ ਜੋ ਪੰਜਾਬ ਵਿਚ ਇੱਕ ਮਜ਼ਬੂਤ ਤੇ ਸਥਿਰ ਸਰਕਾਰ ਬਣ ਸਕੇ | ਪਰੰਤੂ ਅੰਤਿਮ ਫ਼ੈਸਲਾ ਭਾਜਪਾ ਦੀ ਹਾਈ ਕਮਾਂਡ ਦਾ ਹੀ ਹੋਵੇਗਾ ਅਤੇ ਪਾਰਟੀ ਦਾ ਹਰ ਵਰਕਰ ਉਸ ਹਦਾਇਤ ਨੂੰ ਸਿਰ ਮੱਥੇ ਲਾਏਗਾ | ਉਹ ਉੱਘੇ ਰਾਜਨੀਤਿਕ ਆਗੂ ਇੰਦਰਜੀਤ ਸਿੰਘ ਬੇਦੀ ਦੇ ਗ੍ਰਹਿ ਵਿਖੇ ਬੋਨੀ ਅਜਨਾਲਾ ਨੇ ਕਿਹਾ ਕਿ ਇਸ ਵੇਲੇ ਸਾਰੇ ਪੰਜਾਬ ਵਿਚ ਇਹ ਚਰਚਾ ਚੱਲ ਰਹੀ ਹੈ, ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜੇ ਤਾਂ ਗੁੰਡਾਗਰਦੀ, ਨਸ਼ੇ ਅਤੇ ਅਪਰਾਧੀ ਤੱਤਾਂ 'ਤੇ ਰੋਕ ਲੱਗ ਸਕਦੀ ਹੈ ਅਤੇ ਪੰਜਾਬ ਨੂੰ ਦੁਬਾਰਾ ਵਿਕਾਸ ਦੀ ਰਾਹੀਂ ਤੋਰਿਆ ਜਾ ਸਕਦਾ ਹੈ | ਇੱਕ ਸਵਾਲ ਦੇ ਜਵਾਬ ਵਿਚ ਬੋਨੀ ਨੇ ਕਿਹਾ ਕਿ 2022 ਵਿਚ ਭਾਜਪਾ ਨੂੰ ਸਿਰਫ਼ 1200 ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ 6200 ਵੋਟ ਪ੍ਰਾਪਤ ਹੋਈਆਂ ਹਨ | ਇਹ ਸਪਸ਼ਟ ਹੈ ਕਿ ਲੋਕਾਂ ਦਾ ਭਰੋਸਾ ਭਾਜਪਾ ਵੱਲ ਵੱਧ ਰਿਹਾ ਹੈ ਅਤੇ ਪਾਰਟੀ ਦੀ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੋਈ ਢੰਗ ਦਾ ਉਮੀਦਵਾਰ ਨਹੀਂ ਮਿਲਿਆ ਤੇ ਗੈਂਗਸਟਰ ਵਾਰ ਨੂੰ ਅੱਗੇ ਲਿਆਂਦਾ ਗਿਆ, ਜੋ ਦੁਖਦਾਈ ਹੈ ਅਤੇ ਲੋਕਾਂ ਨੇ ਇਸ ਨੂੰ ਨਕਾਰ ਦਿੱਤਾ | ਇਸ ਮੌਕੇ ਅਸ਼ੋਕ ਮੰਨਣ ਭਾਜਪਾ ਆਗੂ, ਪ੍ਰੋਫੈਸਰ ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਅਜੀਤ ਸਿੰਘ, ਕਿ੍ਸ਼ਨ ਕੁਮਾਰ ਅੰਤਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ 10 ਦਸੰਬਰ ਤੱਕ ਕੀਤਾ ਜਾ ਸਕਦੈ ਅਪਲਾਈ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ 21 ਤੋਂ ਲੜੀਵਾਰ ਮੰਗ ਪੱਤਰ ਦੇਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।