15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰਵਾਈ <br/>

ਪਿੰਡ ਬੂਰਮਾਜਰਾ ਵਿਖੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਟੱਕ ਲਗਾਉਂਦੇ ਹੋਏ ਜਗਮੋਹਣ ਸਿੰਘ ਕੰਗ | <br/> 20-11-2025
ਮੋਰਿੰਡਾ, 19 ਨਵੰਬਰ (ਪਿ੍ਤਪਾਲ ਸਿੰਘ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਪਣੇ ਜੱਦੀ ਪਿੰਡ ਬੂਰਮਾਜਰਾ ਵਿਖੇ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਮੰਗ ਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ 29 ਅਗਸਤ 2003 ਨੂੰ ਮੈਂ ਬਤੌਰ ਕੈਬਨਿਟ ਮੰਤਰੀ ਇਸ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ | ਪ੍ਰੰਤੂ ਕਿਸੇ ਨਾ ਕਿਸੇ ਕਾਰਨ ਇਹ ਕਮਿਊਨਿਟੀ ਸੈਂਟਰ ਪੁਰਾ ਨਾ ਹੋ ਸਕਿਆ | ਉਸ ਸਮੇਂ ਤੋਂ ਹੀ ਕਮਿਊਨਿਟੀ ਸੈਂਟਰ ਦੀ ਉਸਾਰੀ ਲਟਕਦੀ ਆ ਰਹੀ ਸੀ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਅਤੇ ਬਜ਼ੁਰਗਾਂ ਦੀ ਮੰਗ ਦੇ ਅੱਜ ਪਿੰਡ ਦੇ ਸਰਪੰਚ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ/ਬਜ਼ੁਰਗਾਂ ਨੂੰ ਨਾਲ ਲੈ ਕੇ, ਵੱਡੇ ਕਮਿਊਨਿਟੀ ਸੈਂਟਰ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ | ਜਿਸ ਦੀ ਲਾਗਤ ਤਕਰੀਬਨ 25 ਲੱਖ ਰੁਪਏ ਆਵੇਗੀ | ਇਸ ਕਮਿਊਾਨਟੀ ਸੈਂਟਰ ਦੀ ਪਿੰਡ ਦੇ ਛੋਟੇ ਵੱਡੇ ਸਮਾਜਿਕ ਕਾਰਜਾਂ ਲਈ ਬਹੁਤ ਲੋੜ ਸੀ | ਸਾਬਕਾ ਮੰਤਰੀ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਮੈਂ ਸਵ. ਬੇਅੰਤ ਸਿੰਘ ਦੀ ਸਰਕਾਰ ਵੇਲੇ ਹਲਕੇ ਮੋਰਿੰਡੇ ਦੀ ਸੇਵਾ ਨਿਭਾ ਰਿਹਾ ਸੀ, ਉਦੋਂ ਵੀ ਮੈਂ ਇਸ ਆਪਣੇ ਜੱਦੀ ਪਿੰਡ ਦੇ ਬਜ਼ੁਰਗਾਂ ਅਤੇ ਸ਼ਹੀਦਾਂ ਦੇ ਇਤਿਹਾਸਕ ਪਿੰਡ ਦੇ ਵਿਕਾਸ ਕਾਰਜਾਂ ਲਈ ਕਾਫ਼ੀ ਗਰਾਂਟਾਂ ਦਿੰਦਾ ਰਿਹਾ, ਜੋ ਕਿ ਮੇਰਾ ਫ਼ਰਜ਼ ਬਣਦਾ ਸੀ, ਉਦੋਂ ਹੀ ਮੈਂ ਪਿੰਡ ਸਹੇੜੀ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਇੱਕ ਸਮਾਰਕ ਸ਼ੁਰੂ ਕਰਵਾਇਆ ਸੀ, ਜੋ ਸਰਕਾਰਾਂ ਦੀ ਨਾਲਾਇਕੀ ਕਾਰਨ ਅਜੇ ਵੀ ਅਧੂਰਾ ਪਿਆ ਹੈ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਕੰਗ, ਬੀਬੀ ਗੁਰਪ੍ਰੀਤ ਕੌਰ, ਸੁਖਦੇਵ ਸਿੰਘ, ਗੁਰਚਰਨ ਸਿੰਘ ਚਰਨੀ (ਦੋਨੇ ਸਾਬਕਾ ਸਰਪੰਚ), ਕੁਲਦੀਪ ਸਿੰਘ, ਕਾਲਾ, ਸੁਖਵਿੰਦਰ ਸਿੰਘ ਸੁੱਖੀ, ਭੁਪਿੰਦਰ ਸਿੰਘ, ਸ਼ੇਰ ਸਿੰਘ, ਬੱਟੂਜੀਤ ਸਿੰਘ, ਮੋਹਣ ਸਿੰਘ, ਜਸਮੀਤ ਸਿੰਘ ਮੋਰਿੰਡਾ, ਬਹਾਦਰ ਸਿੰਘ, ਰਘੁਵੀਰ ਸਿੰਘ, ਡਾ. ਸ਼ਸ਼ੀ ਅਤੇ ਮੁੱਖਤਿਆਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਗਲੀ ਖ਼ਬਰ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸ਼ੀ ਅੰਡਰ -17 ਸਾਲ ਲੜਕੇ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।