13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੀ. ਏ. ਯੂ. ਕੇ. ਵੀ. ਕੇ. ਰੋਪੜ ਨੇ ਕਰਵਾਇਆ ਕੁਦਰਤੀ ਖੇਤੀ ਸੰਬੰਧੀ 16ਵਾਂ ਸਿਖਲਾਈ ਪ੍ਰੋਗਰਾਮ

ਅਜੀਤ ਡੈਸਕ 22-11-2025
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-ਕਿ੍ਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਰੋਪੜ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਹੇਠ ਕੰਮ ਕਰਦਾ ਹੈ, ਵਲੋਂ ਕੌਮੀ ਕੁਦਰਤੀ ਖੇਤੀ ਮਿਸ਼ਨ ਤਹਿਤ ਕੁਦਰਤੀ ਖੇਤੀ ਬਾਰੇ 16ਵਾਂ ਸਿਖਲਾਈ ਪ੍ਰੋਗਰਾਮ ਕਰਵਾਇਆ | ਇਹ ਪ੍ਰੋਗਰਾਮ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਸਹਿਯੋਗ ਨਾਲ ਕੇ. ਵੀ. ਕੇ. ਕੈਂਪਸ 'ਚ ਹੋਇਆ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 50 ਕਿਸਾਨ ਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ | ਡਾ. ਸਤਬੀਰ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਐਨ. ਐਮ. ਐਨ. ਐੱਫ. ਦੇ ਉਦੇਸ਼, ਕੁਦਰਤੀ ਖੇਤੀ ਦੇ ਸਿਧਾਂਤ ਅਤੇ ਇਸ ਰਾਹੀਂ ਖੇਤਾਂ ਦੀ ਟਿਕਾਊ ਉਪਜ, ਘੱਟ ਖ਼ਰਚ ਤੇ ਵਾਤਾਵਰਨ ਸੁਰੱਖਿਆ ਵਰਗੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਤਕਨੀਕੀ ਸੈਸ਼ਨ ਦੌਰਾਨ ਡਾ. ਸੰਜੀਵ ਅਹੂਜਾ, ਸਹਿਯੋਗੀ ਪ੍ਰੋਫੈਸਰ (ਸਬਜ਼ੀ ਵਿਗਿਆਨ) ਵਲੋਂ ਕਿਸਾਨਾਂ ਨੂੰ ਬੀਜਾਮਿ੍ਤ, ਜੀਵਾਮਿ੍ਤ, ਘਣਜੀਵਾਮਿ੍ਤ ਤੇ ਨੀਮਾਸ਼ਤਰ ਵਰਗੇ ਘੱਟ ਲਾਗਤ ਵਾਲੇ ਜੈਵਿਕ ਘੋਲਾਂ ਦੀ ਤਿਆਰੀ ਅਤੇ ਉਪਯੋਗ ਬਾਰੇ ਪੈ੍ਰਕਟੀਕਲ ਰੂਪ 'ਚ ਸਿਖਲਾਈ ਦਿੱਤੀ ਗਈ | ਡਾ. ਅਪਰਣਾ ਗੁਪਤਾ, ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਕੁਦਰਤੀ ਖੇਤੀ ਵਿਚ ਪਸ਼ੂਆਂ ਦੀ ਅਹਿਮ ਭੂਮਿਕਾ ਬਾਰੇ ਚਰਚਾ ਕੀਤੀ | ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕੁਦਰਤੀ ਖੇਤੀ ਪ੍ਰਤੀ ਗਹਿਰੀ ਰੁਚੀ ਦਿਖਾਈ | ਉਨ੍ਹਾਂ ਨੇ ਕੇ. ਵੀ. ਕੇ. ਰੋਪੜ ਵਲੋਂ ਟਿਕਾਊ ਖੇਤੀਬਾੜੀ ਨੂੰ ਪ੍ਰੋਤਸਾਹਿਤ ਕਰਨ ਲਈ ਦਿੱਤੀ ਜਾ ਰਹੀ ਵਿਗਿਆਨਕ ਰਹਿਨੁਮਾਈ ਦੀ ਵੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵਿਧਾਇਕ ਚੱਢਾ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਨੇ ਵਿੱਤ ਮੰਤਰੀ ਪੰਜਾਬ ਨੂੰ ਭੇਜਿਆ ਰੋਸ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।